ਹੁਣ ਕਾਂਗਰਸ ਦੀਆਂ ਟਿਕਟਾਂ ਲਈ ਰੱਖੀਆਂ ਸਖਤ ਸ਼ਰਤਾਂ

0
88

ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਟਿਕਟ ਪਾਉਣ ਲਈ ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਤੋਂ ਲੰਘਣਾ ਪਵੇਗਾ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਟਵੀਟ ਕਰ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ‘ਚ ਲਿਖਿਆ ਹੈ ਕਿ ਜੋ ਵਿਅਕਤੀ ਸ਼ਰਾਬ ਨਹੀਂ ਪੀਵੇਗਾ ਤੇ ਖੱਦਰ ਦੇ ਕੱਪੜੇ ਪਾਵੇਗਾ, ਉਸ ਨੂੰ ਹੀ ਵਿਧਾਨ ਸਭਾ ਚੋਣਾਂ ‘ਚ ਟਿਕਟ ਦਿੱਤਾ ਜਾਵੇਗੀ।

ਇਸ ਦੇ ਨਾਲ ਹੀ ਆਮ ਵਰਗ ਦੇ ਉਮੀਦਵਾਰਾਂ ਲਈ 5000 ਰੁਪਏ, ਐਸਸੀ/ਐਸਟੀ ਮਹਿਲਾਵਾਂ ਲਈ ਦੋ ਹਜ਼ਾਰ ਰੁਪਏ ਦੀ ਫੀਸ ਵੀ ਹਰਿਆਣਾ ਸੂਬਾ ਕਾਂਗਰਸ ਕਮੇਟੀ ‘ਚ ਜਮ੍ਹਾਂ ਕਰਾਉਣੀ ਪਵੇਗੀ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਆਪਣੇ ਟਵੀਟ ‘ਚ ਕਿਹਾ, “ਹਰਿਆਣਾ ਸੂਬਾ ਕਾਂਗਰਸ ਕਮੇਟੀ ਵੱਲੋਂ 2018-22 ਮੈਂਬਰਸ਼ਿਪ ਦੇ ਨਵੇਂ ਫਾਰਮ ਤੇ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਲਈ ਅਪੀਲ ਪੱਤਰ ਪ੍ਰਿੰਟ ਕਰਵਾ ਲਏ ਹਨ। ਇਨ੍ਹਾਂ ਦਾ ਨਮੂਨਾ ਹੇਠ ਦਿੱਤਾ ਜਾ ਰਿਹਾ ਹੈ।”

Kumari Selja@kumari_selja

हरियाणा प्रदेश कांग्रेस कमेटी द्वारा 2018-22 सदस्यता के नए फॉर्म व कांग्रेस पार्टी के टिकट पर चुनाव लड़ने के इच्छुक कांग्रेसजनों के लिए आवेदन पत्र प्रिंट करवा लिए गए हैं…जिनका नमूना नीचे दिया जा रहा है… @INCHaryana @HaryanaPMC @Haryana_YC

Twitter पर छबि देखें
Twitter पर छबि देखें
Twitter पर छबि देखें

1941:44 pm – 19 सित॰ 2019Twitter Ads की जानकारी और गोपनीयता72 लोग इस बारे में बात कर रहे हैं

ਅਪੀਲ ਕਰਨ ਵਾਲੇ ਲੋਕਾਂ ਨੂੰ ਫਾਰਮ ਨਾਲ 325 ਰੁਪਏ ਫੀਸ ਜਮ੍ਹਾਂ ਕਰਾਉਣੀ ਹੋਵੇਗੀ। ਇਸ ਲਈ ਦਿੱਲੀ ‘ਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਘਰ ਵੀ ਨਾਮਜ਼ਦਗੀ ਦਿੱਤੀ ਜਾ ਸਕਦੀ ਹੈ। ਚੰਡੀਗੜ੍ਹ ‘ਚ ਕਾਂਗਰਸ ਮੁੱਖ ਦਫਤਰ ‘ਚ ਵੀ ਅਰਜ਼ੀ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਨੂੰ ਮੇਲ ਵੀ ਕੀਤਾ ਜਾ ਸਕਦਾ ਹੈ।

ਹਰਿਆਣਾ ਕਾਂਗਰਸ ਵੱਲੋਂ ਜੋ ਫਰਾਮ ਜਾਰੀ ਕੀਤਾ ਗਿਆ ਹੈ, ਉਸ ‘ਚ ਉਮੀਦਵਾਰ ਦੀ ਜਾਤ ਦਾ ਵੀ ਜ਼ਿਕਰ ਹੈ, ਯਾਨੀ ਆਪਣੀ ਜਾਤ ਦੱਸਕੇ ਵੀ ਤੁਸੀ ਕਾਂਗਰਸ ਦਾ ਟਿਕਟ ਹਾਸਲ ਕਰ ਸਕਦੇ ਹੋ।

LEAVE A REPLY

Please enter your comment!
Please enter your name here