ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਦੇਸ਼ ਦੇ ਗਊ ਕਾਨੂੰਨਾਂ ਵਿੱਚ ਸੋਧ ਦੀ ਮੰਗ

0
37

ਮਾਨਸਾ(ਸਾਰਾ ਯਹਾ ,(ਹੀਰਾ ਮਿੱਤਲ) :ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਅੱਕ ਪੱਤਰ ਲਿਖਕੇ ਦੇਸ਼ ਜ ਇੱ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਡਾਕ, ਈ-ਮੇਲ, ਬਠਿੰਡਾ ਲੋਕ ਸਭਾ ਹਲਕਾ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਅਤੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਰਾਹੀਂ ਭੇਜਿਆ।ਇਸ ਪੱਤਰ ਦੇ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਗਈ ਹੈ ਕਿ ਦੇਸ਼ ਤੇ ਹਰ ਕੋਨੇ ਤੋਂ ਹਰ ਇੱਕ ਧਰਮ ਦੇ ਲੋਕਾਂ ਦੀ ਇੱਕ ਹੀ ਅਵਾਜ ਹੈ ਕਿ ਦੇਸ਼ ਵਾਸੀਆਂ ਆਸਥਾ ਕੇਵਲ ਦੇਸੀ ਨਸ਼ਲ ਦੀਆਂ ਗਊਆਂ ਨਾਲ ਹੈ ਨਾ ਕੇ ਦੇਸ਼ ਵਿੱਚ ਰੋਜਾਨਾ ਸੈਕੜੇ ਜਾਨਾਂ ਲੈਣ ਵਾਲੇ ਅਮਰੀਕਨ ਢੱਠਿਆ ਨਾਲ ਹੈ।ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਦੇਸ਼ ਦੇ ਗਊ ਸਰੱਖਿਆ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇ ਅਤੇ ਨਵਾਂ ਕਾਨੂੰਨ ਲਿਆਂਦਾ ਜਾਵੇ ਜਿਸ ਵਿਚ ਵਿਦੇਸੀ ਨਸ਼ਲ ਦੀਆਂ ਗਊਆਂ ਦੀ ਸ੍ਰੇਣੀ ਅਲੱਗ ਬਣਾਈ ਜਾਵੇ ਅਤੇ ਉਹਨਾਂ ਤੇ ਦੇਸ਼ ਕਾਨੂੰਨੀ ਅੱਲਗ ਤੋਰ ਤੇ ਲਾਗੂ ਹੋਣ।

         ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਸੰਘਰਸ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਸ ਧਰਨੇ ਵਿੱਚ 11 ਮੈਬਰ ਬੈਠੇ ਉਹਨਾਂ ਦੇ ਨਾਮ ਇਹ ਹਨ,ਹਰਦਿਆਲ ਸਿੰਘ, ਮਹਿੰਦਰ ਪਾਲ, ਰੁਲਦੂ ਸਿੰਘ ਪ੍ਰਧਾਨ ਜੀ, ਪਰਮਜੀਤ ਬਚੀ, ਜਸਵੀਰ ਕੌਰ ਨੱਤ, ਕਰਨੈਲ ਸਿੰਘ ਪੰਜਾਬ ਕਿਸਾਨ ਯੂਨੀਅਨ, ਜਗਸੀਰ ਸਿੰਘ, ਅਮਰਜੀਤ ਸਿੰਘ, ਦਰਸਨ ਸਿੰਘ ਟਾਹਲੀਆਂ, ਸੁਰਿੰਦਰ ਜਿੰਦਲ, ਹਰਚੇਤ ਸਿੰਘ ਭਾਰਤੀ ਕਿਸਾਨ ਯੂਨੀਅਨ, ਹਰਪ੍ਰੀਤ ਸਿੰਘ,=ਅਲਤਬਸ ਇਸ ਸਮੇਂ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਨਸਾ ਜਿਲ੍ਹੇ ਵਿੱਚ ਅਵਾਰਾ ਪਸ਼ੂ ਦੇ ਲਈ ਹੋਰ ਸੰਘਰਸ ਨੁੂੰੰ ਦੇਖਦੇ ਹੋਏ ਜੋ ਪੰਜ ਮੈਬਰੀ ਕੈਬਨਿਟ ਮੰਤਰੀ ਦੀ ਸਬ ਕਮੇਟੀ ਬਣਾਈ ਹੈ ਉਸ ਨੁੂੰ ਚੰਗੀ ਦਿਸ਼ਾਂ ਵਿੱਚ ਉਠਾਇਆ ਕਦਮ ਦੱਸਿਆ। ਪਰ ਇਸ ਸੰਘਰਸ ਕਮੇਟੀ ਨੇ ਖਦਸਾ ਪ੍ਰਗਟਾਈਆ ਕਿ ਇਹ ਸਬ ਕਮੇਟੀ ਕੇਵਲ ਕਾਗਜੀ ਕਮੇਟੀ ਬਣਕੇ ਨਾ ਰਹਿ ਜਾਵੇ। ਇਸ ਸਬ ਕਮੇਟੀ ਤੁਰੰਤ ਕਾਰਵਾਈ ਕਰਦੇ ਹੋਏ ਹਫ਼ਤੇ ਦੇ ਅੰਦਰ ਅੰਦਰ ਜਰੂਰੀ ਸੁਝਾਅ ਦੇ ਕੇ ਅਵਾਰਾਂ ਪਸੂਆਂ ਦਾ ਪੰਜਾਬ ਸਰਕਾਰ ਤੋਂ ਹੱਲ ਕਰਵਾਏ। ਇਸ ਸਮੇਂ ਕਾਮਰੇਡ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਕਿਹਾ ਅਮਰੀਕਨ ਨਸ਼ਲ ਨੂੰ ਅੱਲਗ ਤੌਰ ਤੇ ਰੱਖਿਆ ਜਾਵੇ ਜੇਕਰ ਇਸ ਨੂੰ ਦੇਸੀ ਗਊ ਤੋਂ ਅਲੱਗ ਕਰ ਦਿੱਤਾ ਜਾਵੇ ਤਾ ਡੇਅਰੀ ਫਾਰਮ ਲਾਹੇਬੰਦ ਧੰਦਾ ਬਣ ਸਕਦਾ ਹੈ। ਇਸ ਸਮੇਂ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨੇ ਕਿਹਾ ਕਿ 19 ਤਾਰੀਖ ਸ਼ਾਮ 6 ਵਜੇ ਜੋ ਕੈਡਲ ਮਾਰਚ ਕੱਢਿਆ ਜਾ ਰਿਹਾ ਹੈ।ਇਸ ਸਮੇਂ ਧਰਨੇ ਨੁੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿਘੰ ਮਾਨਸ਼ਾਹੀਆਂ ਨੇ ਕਿਹਾ ਕਿ ਸੋ਼ਸ਼ਲ ਪਾਰਟੀ ਇੰਡੀਆ ਇਸ ਧਰਨੇ ਦਾ ਸਮਰਥਨ ਕਰਦੀ ਹੈ ਅਤੇ ਜਿਨ੍ਹਾਂ ਇਹ ਧਰਨਾ ਚੱਲੇਗਾ ਉਹਨਾਂ ਦੀ ਪਾਰਟੀ ਇਸ ਧਰਨੇ ਵਿੱਚ ਸਾਮਿਲ ਹੋਵੋਗੀ।=ਅਲਤਬਸ ਉਸ ਵਿੱਚ ਮਾਨਸਾ ਦੇ ਹਰ ਇੱਕ ਵਿਅਕਤੀਆਂ ਨੂੰ ਸ਼ਾਮਿਲ ਹੋਕੇ ਮਾਨਸਾ ਜਿਲ੍ਹੇ ਤੋਂ ਅਵਾਰਾਂ ਪਸ਼ੂਆ ਲਈ ਜੋ ਸੰਘਰਸ ਸੁਰੂ ਹੋਇਆ ਉਸ ਵਿੱਚ ਏਕਤਾ ਦਾ ਪ੍ਰਗਟਾਵਾ ਕੀਤਾ ਜਾਵੇ। ਇਸ ਸਮੇਂ ਮੁਨੀਸ ਬੱਬੀ ਦਾਨੇਵਾਲੀਆਂ, ਮਨਜੀਤ ਸਦਿਊੜਾ, ਗੁਰਲਾਭ ਸਿੰਘ, ਪ੍ਰੇਮ ਅਗਰਵਾਲ,ਡਾ. ਜਨਕ ਰਾਜ, ਧਰਮਵੀਰ, ਸੁਮੀਰ ਛਾਬੜਾ, ਡਾ. ਧੰਨਾ ਮੱਲ ਗੋਇਲ, ਬਲਵੀਰ ਸਿੰਘ ਖੁਰਮੀ, ਲਛਮਣ ਸਿੰਘ ਮੂਸਾ, ਬੋਘਾ ਸਿੰਘ, ਕਿਸ਼ਨ ਚੌਹਾਨ, ਮਨਜੀਤ ਸਿੰਘ ਲੋਕ ਇਨਸਾਫ ਪਾਰਟੀ, ਰਘਵੀਰ ਸਿੰਘ ਸਿੰਘ ਸਭਾ ਗੁਰਦੂਆਰਾ, ਮਾਨਸਾ, ਰਘਵੀਰ ਸਿੰਘ ਪ੍ਰਧਾਨ ਬਹੁਜਨ ਸਮਾਜੀ ਪਾਰਟੀ ਮਾਨਸ, ਗੁਰਪ੍ਰੀਤ ਸਿੰਘ ਭੁੱਚਰ ਹਲਕਾ ਇੰਨਚਾਰਜ ਆਮ ਆਦਮੀ ਪਾਰਟੀ, ਰਾਜ ਕੁਮਾਰ, ਜੇਤਿੰਦਰ ਅਗਾਰਾ,ਆਦਿ ਹਾਜਰ ਸਨ।

LEAVE A REPLY

Please enter your comment!
Please enter your name here