ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੀ ਸਾਲਾਨਾ ਚੋਣ ਮੀਟਿੰਗ…!!

0
115

ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੀ ਸਾਲਾਨਾ ਚੋਣ ਮੀਟਿੰਗ ਸਥਾਨਕ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਸੰਪੰਨ ਹੋਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ  ਸਕੱਤਰ ਕੰਵਲਜੀਤ ਸ਼ਰਮਾਂ ਨੇ ਦੱਸਿਆ ਕਿ ਇੱਕ ਸਾਲ ਲਈ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ।

             ਪ੍ਰਧਾਨ ਸ਼੍ਰੀ ਰਾਮ ਲਾਲ ਸ਼ਰਮਾ,ਉਪ ਪ੍ਰਧਾਨ ਸ਼੍ਰੀ ਬਲਜੀਤ ਸ਼ਰਮਾ, ਸਰਪ੍ਰਸਤ ਸ਼੍ਰੀ ਰਾਜ ਰਤਨ ਸ਼ਰਮਾ, ਸ਼੍ਰੀ ਜਗਨ ਸ਼ਰਮਾ, ਉਪ ਸਕੱਤਰ ਤੇ ਸਟੇਜ ਸਕੱਤਰ ਸ਼੍ਰੀ  ਨਿਤਿਨ ਖੁੰਗਰ, ਕੈਸ਼ੀਅਰ ਸ਼੍ਰੀ ਕੁਲਵੰਤ ਪਾਵਰਕਾਮ, ਚੇਅਰਮੈਨ ਸ਼੍ਰੀ  ਵਰੁਣ ਬਾਂਸਲ ਵੀਨੂੰ, ਪ੍ਰੈਸ ਸਕੱਤਰ ਸ਼੍ਰੀ  ਤਰੁਣ ਕੁਮਾਰ, ਦਰਬਾਰ ਇੰਚਾਰਜ ਸ਼੍ਰੀ ਪਰਸ਼ੋਤਮ ਦਾਸ ਗੋਇਲ ਤੇ ਸ਼੍ਰੀ ਯੋਗੇਸ਼ ਬਾਂਸਲ ਜੋਨੀ, ਕਾਰਜਕਾਰਨੀ ਮੈਂਬਰ ਸਰਵ ਸ਼੍ਰੀ ਸੇਵਕ ਸੰਦਲ, ਬੰਟੀ ਰਾਜਪੂਤ,ਮਨਦੀਪ ਸਿੰਘ ਹੈਰੀ,ਸੰਦਲ ਭਾਟੀਆ ਅਤੇ ਕਰਮਜੀਤ ਗੋਲਡੀ ਚੁਣੇ ਗਏ ।

         ਉਨ੍ਹਾਂ ਅੱਗੇ ਦੱਸਿਆ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਚੈਰੀਟੇਬਲ ਕੰਪਿਊਟਰਾਈਜ਼ਡ ਲੈਬਾਰਟਰੀ ਮਾਨਸਾ ਦੀ ਸਲਾਨਾ ਵਰ੍ਹੇਗੰਢ  23 ਸਤੰਬਰ 2019 ਨੂੰ ਸਵੇਰੇ 6ਵਜੇ ਤੋਂ ਲੈਕੇ ਸਵੇਰੇ 9ਵਜੇ ਤੱਕ ਉਪਰੋਕਤ ਲੈਬਾਰਟਰੀ ਤੇ ਸੀਬੀਸੀ,ਬਲੱਡ ਸ਼ੂਗਰ ਅਤੇ ਥਾਈਰਾਈਡ ਦਾ ਮੁਫ਼ਤ ਜਾਂਚ ਕੈਂਪ ਲਗਾਕੇ  ਮਨਾਈ ਜਾਵੇਗੀ ।

      ਉਨ੍ਹਾਂ ਅੱਗੇ ਦੱਸਿਆ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਵਿਖੇ ਸਾਲਾਨਾ ਮੂਰਤੀ  ਸਥਾਪਨਾ ਦਿਵਸ 6 ਅਕਤੂਬਰ 2019 ਦਿਨ ਐਤਵਾਰ ਨੂੰ ਸ਼੍ਰੀ ਜਵਾਲਾ ਜੀ ਤੋਂ ਪਵਿੱਤਰ ਜੋਤ ਲਿਆਕੇ ਵਿਸ਼ਾਲ ਜਾਗਰਣ ਕਰਕੇ ਮਨਾਇਆ ਜਾਵੇਗਾ।ਇਸ ਲਈ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ।

LEAVE A REPLY

Please enter your comment!
Please enter your name here