

ਮਾਨਸਾ 12 ਸਤੰਬਰ (ਬਪਸ):ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਜਿaਲ੍ਹਾ ਪੱਧਰੀ ਸਕੂਲ ਖੇਡਾਂ ਆਰੀਆ ਸਕੂਲ ਮਾਨਸਾ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਜਿaਲ੍ਹੇ ਦੇ ਵੱਖ ਵੱਖ ਜੋਨਾਂ ਨੇ ਭਾਗ ਲਿਆ।ਜਿਸ ਵਿੱਚ ਝੁਨੀਰ ਜੋਨ ਦੀਆਂ ਖੋ ਖੋ ਦੀਆਂ 6 ਟੀਮਾਂ ਨੇ ਭਾਗ ਲਿਆ ਜਿੰਨਾਂ ਵਿੱਚੋਂ ਪੰਜ ਟੀਮਾਂ ਨੇ ਗੋਲਡ ਹਾਸਲ ਕੀਤਾ, ਜਿੰਨਾਂ ਵਿੱਚੋਂ 4 ਟੀਮਾਂ ਅੰਡਰ 14 (ਮੁੰਡੇ), ਅੰਡਰ 17 (ਮੁੰਡੇ), ਅੰਡਰ 19 (ਮੁੰਡੇ), ਅੰਡਰ 15 (ਕੁੜੀਆਂ) ਸ.ਸ.ਸ. ਅੱਕਾਂਵਾਲੀ ਦੀਆਂ ਸਨ।ਜੇਤੂ ਖਿਡਾਰੀਆਂ ਨੂੰ ਪਿੰਡ ਦੇ ਸਰਪੰਚ ਗੁਵਿੰਦਰ ਸਿੰਘ,ਜਗਸੀਰ ਸਿੰਘ, ਬਿੱਕਰ ਸਿੰਘ, ਰਾਜਵਿੰਦਰ ਸਿੰਘ, ਗੁਰਮੀਤ ਸਿੰਘ ਪੰਚ ਅਤੇ ਕਲੱਬ ਪ੍ਰਧਾਨ ਜਗਸੀਰ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ. ਜਗਦੇਵ ਸਿੰਘ ਡੀ.ਪੀ.ਆਈ., ਸ.ਸੁਖਵਿੰਦਰ ਸਿੰਘ ਪੀ.ਟੀ.ਆਈ. ਅਤੇ ਇਕਬਾਲ ਸਿੰਘ ਪੰਜਾਬੀ ਅਧਿਆਪਕ ਦੇ ਸਿਰ ਇਹਨਾਂ ਜਿੱਤਾਂ ਦਾ ਸਿਹਰਾ ਬੰਨਿਆ । ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਸਕੂਲ ਵਿਦਿਆਰਥੀ ਹਾਜaਰ ਸਨ






















