

ਮਾਨਸਾ, 12 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) -ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵਲੋਂ ਅੱਜ ਇੱਥੋਂ ਦੇ ਹਰ ਹਰ ਮਹਾਂਦੇਵ ਮੰਦਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਰਕਾਰ ਵਲੋਂ ਅਵਾਰਾ ਪਸ਼ੂਆਂ ਦੇ ਹੱਲ ਲਈ ਕੋਈ ਯਤਨ ਨਾ ਕਰਨ ਨੂੰ ਲੈ ਕੇ 13 ਸਤੰਬਰ ਨੂੰ ਸਮੁੱਚਾ ਮਾਨਸਾ ਸ਼ਹਿਰ ਬੰਦ ਰਹੇਗਾ। ਇਸ ਮੌਕੇ ਸੰਬੋਧਨ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਮਾਨਸਾ ਜ਼ਿਲੇ ਦੇ ਵੱਖ ਵੱਖ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਵਾਰਾ ਪਸ਼ੂਆਂ ਦੇ ਹੱਲ ਲਈ ਸਮੁੱਚਾ ਮਾਨਸਾ ਜ਼ਿਲਾ ਬੰਦ ਰੱਖ ਕੇ ਆਪਣੀ ਅਵਾਜ ਬੁਲੰਦ ਕਰਨ। ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਸਵੇਰੇ 8 ਵਜੇ ਬਾਰ੍ਹਾਂ ਹੱਟਾਂ ਚੌਕ ਵਿਚੋਂ ਮਾਨਸਾ ਸ਼ਹਿਰ ਵਾਸੀ ਇਕੱਠੇ ਹੋ ਕੇ ਮਾਨਸਾ ਸ਼ਹਿਰ ਦੇ ਗੁਰੂਦੁਆਰਾ ਚੌਂਕ, ਗਊਸ਼ਾਲਾ ਰੋਡ, ਰੇਲਵੇ ਫਾਟਕ, ਸਿਨੇਮਾ ਰੋਡ, ਬੱਸ ਸਟਂੈਡ ਤੋਂ ਕਚਹਿਰੀ ਰੋਡ ਹੁੰਦੇ ਹੋਏ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜ ਕੇ ਧਰਨਾ ਦੇਣਗੇ ਅਤੇ ਮਾਨਸਾ ਸ਼ਹਿਰ ਦੀਆਂ ਸੰਸਥਾਵਾਂ ਦੇ ਨੁਮਾਇੰਦੇ ਭੁੱਖ ਹੜਤਾਲ ਤੇ ਬੈਠਣਗੇ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ, ਮਨਜੀਤ ਸਿੰਘ ,ਸੁਰੇਸ਼ ਨੰਦਗੜੀਆ ,ਗੁਰਲਾਭ ਸਿੰਘ ,ਪ੍ਰੇਮ ਅਰੋੜਾ, ਸੰਜੀਵ ਪਿੰਕਾ, ਪ੍ਰੇਮ ਅਗਰਵਾਲ,ਧਰਮਵੀਰ ਵਾਲੀਆ, ਹਰਿੰਦਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗੜ੍ਹੀਆ, ਅਮਰਜੀਤ ਕਟੌਦੀਆ, ਬਿਕਰਮ ਮੰਘਾਣੀਆ, ਬਲਵਿੰਦਰ ਕੁਮਾਰ, ਅਰੁਣ ਬਿੱਟੂ, ਬਲਜੀਤ ਸ਼ਰਮਾ ਆਦਿ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ





















