

ਮਾਨਸਾ, 11 ਸਤੰਬਰ(ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਗੜੱਦੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਾਊਂਸਲਰ ਰਜਿੰਦਰ ਕੁਮਾਰ ਵਰਮਾ ਨੇ ਪੋਕਸੋ ਐਕਟ 2012 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜਛਾੜ ਕਾਨੂੰਨੀ ਅਪਰਾਧ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਬੱਚਾ ਅਜਿਹੀ ਸਮੱਸਿਆ ਦਾ ਸ਼ਿਕਾਰ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਵਿਸ਼ੇਸ਼ ਜੁਵੇਨਾਇਲ ਪੁਲਿਸ ਯੂਨਿਟ, ਸਥਾਨਕ ਪੁਲਿਸ ,ਚਾਇਲਡ ਹੈਲਪ ਲਾਇਨ 1098 ਅਤੇ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਫੈਕਟਰੀ ਮਾਲਕ ਜਾਂ ਹੋਟਲ ਢਾਬੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ ਤਾਂ ਉਹ ਬਾਲ ਮਜਦੂਰੀ ਕਾਨੂੰਨ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਬਾਲ ਵਿਆਹ ਦੇ ਵਿਰੋਧ ਵਿਚ, ਸਿੱਖਿਆ ਦੇ ਲਾਜ਼ਮੀ ਅਧਿਕਾਰ ਸਬੰਧੀ ਅਤੇ ਅਨਾਥ ਤੇ ਦੁਰਕਾਰੇ ਬੱਚਿਆਂ ਲਈ ਸਰਦੂਲਗੜ੍ਹ ਵਿਖੇੇ ਲਗਾਏ ਪੰਘੂੜੇ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲ ਇੰਚਾਰਜ ਸ੍ਰੀ ਪਰਮਜੀਤ ਸੈਣੀ, ਹੈਡ ਟੀਚਰ ਅਮਨ ਅਤੇ ਮਾਸਟਰ ਅਮਨਦੀਪ ਸ਼ਰਮਾ ਸਮੂਹ ਸਟਾਫ ਮੈਬਰਾਂ ਸਮੇਤ ਹਾਜ਼ਰ ਸਨ।























