ਮਾਨਸਾ ਦੇ ਕਲੱਸਟਰ ਖੇਡ ਮੁਕਾਬਲੇ 27 ਤੋ

0
39

ਬਲਾਕ ਖੇਡ ਅਫਸਰ ਹਰਦੀਪ ਸਿੱਧੂ ਨੇ ਦੱਸਿਆ ਕਿ ਬਲਾਕ ਮਾਨਸਾ ਚ ਪੈਂਦੇ 8 ਕਲੱਸਟਰਾਂ ਭਾਈ ਦੇਸਾ,ਉੱਭਾ ਬੁਰਜ ਢਿਲਵਾਂ,ਜੋਗਾ, ਖਿਆਲਾ
ਕਲਾਂ, ਜਵਾਹਰਕੇ,ਮਾਨਸਾ,ਮੂਸਾ,ਬੱਪੀਆਣਾ ਵਿਖੇ ਵੱਖ ਵੱਖ ਸਰਕਾਰੀ ਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅੰਡਰ 11 ਸਾਲ ਦੇ ਬੱਚੇ ਭਾਗ
ਲੈਣਗੇ,ਉਹ ਫੁੱਟਬਾਲ,ਖੋ ਖੋ,ਰੱਸਾਕਸੀ,ਕਬੱਡੀ ਸਰਕਲ,ਨੈਸ਼ਨਲ ਕਬੱਡੀ, ਕੁਸ਼ਤੀਆ,ਬੈਡਮਿੰਟਨ, ਤੈਰਾਕੀ,ਸ਼ਤਰੰਜ,ਯੋਗਾ, ਰੱਸੀ
ਟੱਪਣਾ,ਸਕੇਟਿੰਗ,ਕਰਾਟੇ,ਜਿਮਨਾਸਿਟਕ ਅਤੇ ਐਥਲੈਟਿਕਸ ਚ 100,200,400,600, ਲੰਬੀ ਛਾਲ ,ਗੋਲਾ,ਰਿਲੇਅ 4×100 ਦੇ ਮੁਕਾਬਲੇ
ਹੋਣਗੇ। ਰੱਸਾਕਸੀ,ਸਰਕਲ ਕਬੱਡੀ,ਕੁਸ਼ਤੀਆ ਦੇ ਮੁਕਾਬਲੇ ਚ ਲੜਕੀਆ ਦੇ ਮੁਕਾਬਲੇ ਨਹੀ ਹੋਣਗੇ,ਬਾਕੀ ਸਾਰੇ ਮੁਕਾਬਲਿਆਂ ਚ ਲੜਕੀਆਂ ਭਾਗ
ਲੈ ਸਕਣਗੀਆਂ।
ਭਾਈਦੇਸਾ ਕਲੱਸਟਰ ਦੇ ਸੀ ਐਚ ਟੀ ਆਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਸਟਰ ਮੁਕਾਬਲੇ ਭੈਣੀਬਾਘਾ ਵਿਖੇ ਹੋਣਗੇ,ਜਿਥੇ ਅੱਜ ਉਨ੍ਹਾਂ
ਦੀ ਅਗਵਾਈ ਚ ਕਲੱਸਟਰ ਦੇ ਅਧਿਆਪਕਾਂ ਨੇ ਖੇਡ ਗਰਾਊਂਡ ਤਿਆਰ ਕੀਤੇ।ਜਿੰਨਾਂ ਚ ਗਰਪ੍ਰੀਤ ਸਿੰਘ ਅਕਾਲ ਅਕੈਡਮੀ ਭਾਈਦੇਸਾ, ਕੁਲਦੀਪ
ਸਿੰਘ ਕੋਟਲੀ ਕਲਾਂ,ਬਲਜਿੰਦਰ ਸਿੰਘ ਕੱਲ੍ਹੋ ਅਕੈਡਮੀ,ਰੇਸ਼ਮ ਸਿੰਘ,ਸੁਖਜੀਤ ਸਿੰਘ ਭੈਣੀ ਬਾਘਾ ਅਧਿਆਪਕ ਸ਼ਾਮਲ ਸਨ।

LEAVE A REPLY

Please enter your comment!
Please enter your name here