ਕਰਤਾਰਪੁਰ ‘ਚ ਵੱਡਾ ਹਾਦਸਾ, ਸਟੇਸ਼ਨ ਮਾਸਟਰ ਦੀ ਲਾਸ਼ ਦੇ ਉੱਡੇ ਚੀਥੜੇ

0
112

ਗੁਰਦਾਸਪੁਰ: ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਸੋਮਵਾਰ ਦਰਦਨਾਕ ਹਾਦਸਾ ਵਾਪਰਿਆ। ਸਟੇਸ਼ਨ ਮਾਸਟਰ ਅਮਨਦੀਪ ਸਿੰਘ (31 ਸਾਲ) ਪੁੱਤਰ ਕਰਮ ਸਿੰਘ ਦੀ ਅੱਜ ਤੜਕੇ ਕਰੀਬ ਢਾਈ ਵਜੇ ਅੰਮ੍ਰਿਤਸਰ ਨੂੰ ਜਾ ਰਹੀ ਤੇਜ਼ ਰਫਤਾਰ ਜਨ ਨਾਇਕ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਅਫ਼ਸਰਾਂ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਦਸਾ ਇੰਨਾ ਭਿਆਨਕ ਸੀ ਕਿ ਅਮਨਦੀਪ ਦੀ ਲਾਸ਼ ਦੇ ਚੀਥੜੇ ਉੱਡ ਗਏ। ਲਾਸ਼ ਛੋਟੇ-ਛੋਟੇ ਟੁਕੜਿਆਂ ਵਿੱਚ ਰੇਲਵੇ ਲਾਈਨਾਂ ਤੇ ਖਿੱਲਰ ਗਈ। ਮੌਕੇ ‘ਤੇ ਪੁੱਜੇ ਰੇਲਵੇ ਅਧਿਕਾਰੀ (ਡੀਓਐਮ) ਏ ਕੇ ਸਲਵਾਰੀਆ ਤੇ ਰੇਲਵੇ ਪੁਲਿਸ ਦੇ ਐਸਐਚਓ ਧਰਮਿੰਦਰ ਕਲਿਆਣ ਨੇ ਸਥਿਤੀ ਦਾ ਜਾਇਜ਼ਾ ਲਿਆ।

ਮੌਕੇ ‘ਤੇ ਪੁੱਜੇ ਮ੍ਰਿਤਕ ਦੇ ਰਿਸ਼ਤੇਦਾਰ ਤੇ ਇਕਲੌਤੀ ਛੋਟੀ ਭੈਣ ਨੇ ਦੱਸਿਆ ਮ੍ਰਿਤਕ ਅਮਨਦੀਪ ਸਿੰਘ ਅਜੇ ਕੁਵਾਰਾ ਸੀ। ਉਹ ਆਪਣੀ ਭੈਣ ਨਾਲ ਸੁਰਾਨੁਸੀ ਰੇਲਵੇ ਕਵਾਟਰ ਵਿੱਚ ਰਹਿੰਦਾ ਸੀ। ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ। ਪਿਤਾ ਵੀ ਰੇਲਵੇ ‘ਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਨੌਕਰੀ ਅਮਨਦੀਪ ਸਿੰਘ ਨੂੰ ਮਿਲ ਗਈ ਸੀ।

LEAVE A REPLY

Please enter your comment!
Please enter your name here