ਬਰੇਟਾ ਦੇ ਰਹਿਣ ਵਾਲੇ 2 ਵਿਦਿਆਰਥੀਆਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ

0
43

ਮਾਨਸਾ, 3 ਅਗਸਤ –  ਮਾਨਸਾ ਵਿਚ 2 ਵਿਦਿਆਰਥੀਆਂ ਦੇ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਬਰੇਟਾ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਤੇ ਰਵਿੰਦਰ ਕੁਮਾਰ ਬਾਰਵੀਂ ਜਮਾਤ ਵਿਚ ਪੜਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਵਿਦਿਆਰਥੀ ਘਰ ਤੋਂ ਪੜ੍ਹਣ ਲਈ ਸਕੂਲ ਗਏ ਸਨ ਪਰ ਬਰੇਟਾ ਵਿਖੇ ਨਹਿਰ ਵਿਚ ਨਹਾਉਣ ਲੱਗ ਪਏ। ਇਸ ਦੌਰਾਨ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਇਹ ਦੋਵੇਂ ਨੌਜਵਾਨ ਨਹਿਰ ਵਿਚ ਰੁੜ ਗਏ। ਦੋਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

LEAVE A REPLY

Please enter your comment!
Please enter your name here