ਸਰਕਾਰੀ ਦਫ਼ਤਰ ‘ਚ ਟੀ-ਸ਼ਰਟ ਬੈਨ ਤੇ ਔਰਤਾਂ ਲਈ ਚੁੰਨੀ ਲਾਜ਼ਮੀ, ਡੀਸੀ ਵੱਲੋਂ ਹੁਕਮ ਜਾਰੀ

0
82

ਫ਼ਾਜ਼ਿਲਕਾ: ਇੱਥੋਂ ਦੇ ਡਿਪਟੀ ਕਮਿਸ਼ਨਰ ਨੇ ਅਜੀਬੋ ਗਰੀਬ ਹੁਕਮ ਜਾਰੀ ਕੀਤਾ ਹਨ। ਡੀਸੀ ਨੇ ਬਾਕਾਇਦਾ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਕਰਮਚਾਰੀ ਟੀ-ਸ਼ਰਟ ਪਹਿਨ ਕੇ ਨਹੀਂ ਆ ਸਕਦੇ। ਇੰਨਾ ਹੀ ਨਹੀਂ ਡੀਸੀ ਨੇ ਮਹਿਲਾ ਕਰਮਚਾਰੀਆਂ ਲਈ ਚੁੰਨੀ ਲਾਜ਼ਮੀ ਕਰ ਦਿੱਤੀ ਹੈ।

ਫ਼ਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਆਪਣੇ ਹੁਕਮ ਵਿੱਚ ਲਿਖਿਆ ਹੈ ਕਿ ਇਸਤਰੀ ਮੁਲਾਜ਼ਮ ਬਗ਼ੈਰ ਦੁਪੱਟੇ ਤੋਂ ਦਫ਼ਤਰ ਵਿੱਚ ਹਾਜ਼ਰ ਨਾ ਹੋਣ। ਇਹ ਹੁਕਮ 26 ਜੁਲਾਈ, 2019 ਯਾਨੀ ਬੀਤੇ ਕੱਲ੍ਹ ਜਾਰੀ ਕੀਤੇ ਗਏ ਹਨ। ਇਸ ਦਾ ਉਤਾਰਾ ਡੀਸੀ ਨੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਵੀ ਕਰ ਦਿੱਤਾ ਗਿਆ ਹੈ, ਭਾਵ ਸਬੰਧਤ ਦਫ਼ਤਰ ਵੀ ਇਸ ਦੀ ਪਾਲਣਾ ਕਰਨਗੇ।

ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਡੀਸੀ ਨੂੰ ਇਹ ਹੁਕਮ ਜਾਰੀ ਕਰਨ ਦੀ ਕੀ ਲੋੜ ਪਈ, ਇਸ ਬਾਰੇ ਦਫ਼ਤਰ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।

LEAVE A REPLY

Please enter your comment!
Please enter your name here