

ਮਾਨਸਾ 26 ਜੁਲਾਈ (ਸਾਰਾ ਯਹਾ,(BPS) : ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਗਏ ਵਿਜੈ ਦਿਵਸ ਦੇ ਸਬੰਧ ਵਿੱਚ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਸਰਦੂਲੇਵਾਲਾ ਦੇ ਸਹਿਯੌਗ ਨਾਲ ਪਹਿਲਾ ਖੂਨਦਾਨ ਕੈਪ ਸਰਦੂਲੇਵਾਲਾ ਦੇ ਗੁਰੂਦਆਰਾ ਸਾਹਿਬ ਵਿਖੇ ਲਗਾਇਆ ਗਿਆ।ਜਿਸ ਵਿੱਚ ਸਰਕਾਰੀ ਹਸਪਤਾਲ ਦੀ ਟੀਮ ਵੱਲੋ 41 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਖੂਨਦਾਨ ਕੈਪ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਸਰਦੂਲਗੜ ਸ੍ਰੀ ਲਤੀਫ ਅਹਿਮਦ ਨੇ ਕਿਹਾ ਕਿ ਖੂਨਦਾਨ ਇੱਕ ਉਤਮ ਦਾਨ ਹੈ ਇਸ ਲਈ ਸਾਨੂੰ ਸਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਵੱਧ ਤੋ ਵੱਧ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ।ਉਹਨਾਂ ਨੋਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਪਿੰਡ ਵਿੱਚ ਲੰਘਣ ਵਾਲੇ ਰਸਿਤਆਂ ਤੇ ਲੋਕਾਂ ਵੱਲੋ ਕੀਤੇ ਨਜਾਇਜ ਕਬਜਿਆਂ ਸਬੰਧੀ ਵੀ ਲੋਕਾਂ ਨੂੰ ਪਿਆਰ ਨਾਲ ਜਾਗਰੁਕ ਕਰਨ ਤਾਂ ਜੋ ਘੱਟ ਤੋ ਘੱਟ ਐਕਸੀਡੈਟ ਹੋਣ।ਸ਼੍ਰੀ ਲਤੀਫ ਅਹਿਮਦ ਨੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਪਿੰਡ ਵਿੱਚ ਧੜੇਬੰਦੀ ਨੂੰ ਰੋਕਣ ਦੀ ਅਪੀਲ ਕੀਤੀ।
ਖੁਨਦਾਨ ਕੈਪ ਨੂੰ ਸੰਬੋਧਨ ਕਰਦਿਆਂ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਮਾਨਸਾ ਸ੍ਰੀ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਲੱਬ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਾਉਣ ਦੀ ਅਪੀਲ਼ ਕੀਤੀ।ਸ਼੍ਰੀ ਮਾਨ ਨੇ ਕਲੱਬ ਮੈਬਰਾਂ ਨੂੰ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਸਾਂਭ ਸੰਭਾਲ ਬਾਰੇ ਵੀ ਉਪਰਾਲੇ ਕਰਨ ਕਿਉਂਕਿ ਦਿਨੋ ਦਿਨ ਪਾਣੀ ਦਾ ਪੱਧਰ ਨੀਵਾ ਜਾ ਰਿਹਾ ਹੈ ਇਸ ਲਈ ਮੀਹ ਦੇ ਪਾਣੀ ਨੂੰ ਰੀਚਾਰਜ ਕਰਕੇ ਵਰਤੋ ਵਿੱਚ ਲਿਆਂਦਾ ਜਾਵੇ ਤਾਂ ਜੋ ਪਾਣੀ ਦਾ ਪੱਧਰ ਉਪਰ ਚੁੱਕਿਆ ਜਾ ਸਕੇ।
ਦਸਮੇਸ਼ ਯੁਵਕ ਸੇਵਾਵਾਂ ਕਲੱਬ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹਨਾਂ ਦੇ ਕਲੱਬ ਦੀ ਇਹ ਪਹਿਲੀ ਗਤੀਵਿਧੀ ਹੈ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ ਪਿੰਡ ਵਿੱਚ ਖੇਡ ਗਰਾਊਂਡ ਬਣਾਇਆ ਹੈ ਅਤੇ ਜਲਦੀ ਹੀ ਉਹ ਪਿੰਡ ਦੀਆਂ ਸਾਝੀਆਂ ਥਾਵਾਂ ਦੇ ਪੌਦੇ ਲਾਉਣ ਦੇ ਨਾਲ ਨਾਲ ਪਿੰਡ ਵਿੱਚ ਸਫਾਈ ਮੁਹਿੰਮ ਵੀ ਚਲਾ ਰਹੇ ਹਨ।
ਇਸ ਮੋਕੇ ਡਾ.ਜੀਵਨ ਰਿੰਕੂ ਸਿੰਘ, ਸ਼ੰਕਰ ਰਾਮ, ਕਾਕਾ ਸਿੰਘ, ਅਵਤਾਰ ਬਾਠ, ਮਨਜੀਤ ਸਿੰਘ ਅਮਨਾ, ਸੁਨੀਲ ਕੁਮਾਰ, ਕੁਲਦੀਪ ਸਿੰਘ ਬਾਠ, ਜਤਿਦੰਰ ਗੋਗੀ, ਸੇਵਕ ਬਾਠ, ਰਾਜਵਿੰਦਰ ਸਿੰਘ ਲੱਖੀ ਆਦਿ ਨੇ ਖੂਨਦਾਨ ਕਰਕੇ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ।























