

ਮਾਨਸਾ, 30 ਮਈ -ਜ਼ਿਲਾ ਮਾਨਸਾ ਦੇ ਪਿੰਡ ਕੋਟਧਰਮੂ ਦੇ ਕਿਸਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ਦੇ ਪਿੰਡ ਕੋਟਧਰਮੂ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਲੀਲਾ ਸਿੰਘ ਨੇ ਆਪਣੇ ਖੇਤ ‘ਚ ਜ਼ਹਿਰੀਲੀਆਂ ਗੋਲੀਆਂ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਕਰਜ਼ੇ ਦੇ ਚੱਲਦਿਆਂ 5 ਏਕੜ ਦੇ ਮਾਲਕ ਪਰਿਵਾਰ ਵਲੋਂ ਸਾਢੇ 4 ਏਕੜ ਜ਼ਮੀਨ ਵੇਚ ਦਿੱਤੀ ਗਈ ਪਰ ਕਰਜ਼ਾ ਫ਼ਿਰ ਵੀ ਨਾ ਉੱਤਰਿਆ। ਕਰਜ਼ੇ ਕਾਰਨ ਜਗਸੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਜਗਸੀਰ ਸਿੰਘ ਨੇ ਆਪਣੇ ਖੇਤ ‘ਚ ਜ਼ਹਿਰੀਲੀਆਂ ਗੋਲੀਆਂ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ।
EDITED BY : SARA YAHA | | Last Updated :31 May 2018






















