

ਚੰਡੀਗੜ੍ਹ: ਸ਼ਹਿਰ ਦੇ ਮਸ਼ਹੂਰ ਟ੍ਰਿਬਿਊਨ ਚੌਕ ਇਲਾਕੇ ਨੇੜੇ ਸੜਕ ‘ਤੇ ਕੁੜੀ ਮੁੰਡੇ ਦੀ ਲੜਾਈ ਇੰਨੀ ਵੱਧ ਗਈ ਕਿ ਕੁੜੀ ਨੇ ਮੁੰਡੇ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਹੈ। ਪੁਲਿਸ ਨੇ ਦੋਵਾਂ ਦੇ ਵਾਹਨ ਜ਼ਬਤ ਕਰਕੇ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਜ਼ 10 ਦੀ ਰਹਿਣ ਵਾਲੀ 25 ਸਾਲਾ ਸ਼ੀਤਲ ਸ਼ਰਮਾ ਨਾਂ ਦੀ ਕੁੜੀ ਮੰਗਲਵਾਰ ਬਾਅਦ ਦੁਪਹਿਰ ਟ੍ਰਿਬਿਊਨ ਚੌਕ ਦੀ ਸਲਿੱਪ ਰੋਡ ’ਤੇ ਆਪਣੀ ਮਾਰੂਤੀ (ਐੱਸ ਐਕਸ-4) ਕਾਰ ਨੂੰ ਲਾਪ੍ਰਵਾਹੀ ਨਾਲ ਪਿੱਛੇ ਕਰ ਰਹੀ ਸੀ। ਇਸੇ ਦੌਰਾਨ ਉਸ ਦੀ ਕਾਰ ਪਿੱਛੇ ਸੈਂਟਰੋ ਗੱਡੀ ਵਿੱਚ ਆ ਰਹੇ ਨਿਤੀਸ਼ ਕੁਮਾਰ (26) ਵਾਸੀ ਚੰਡੀਗੜ੍ਹ ਨਾਲ ਟੱਕਰ ਹੁੰਦੇ ਮਸਾਂ ਬਚੀ। ਘਟਨਾ ਕਾਰਨ ਨਿਤੀਸ਼ ਕੁਮਾਰ ਦੀ ਸ਼ੀਤਲ ਸ਼ਰਮਾ ਨਾਲ ਬਹਿਸ ਹੋ ਗਈ ਤੇ ਛੇਤੀ ਹੀ ਇਸ ਬਹਿਸ ਨੇ ਹਿੰਸਕ ਰੂਪ ਧਾਰ ਲਿਆ।
ਸ਼ੀਤਲ ਸ਼ਰਮਾ ਨੇ ਗੁੱਸੇ ਵਿੱਚ ਆ ਕੇ ਆਪਣੀ ਕਾਰ ’ਚੋਂ ਰਾਡ ਕੱਢੀ ਦੇ ਨਿਤੀਸ਼ ਕੁਮਾਰ ਨੂੰ ਮਾਰ ਦਿੱਤੀ। ਹਮਲੇ ਕਾਰਨ ਨਿਤੀਸ਼ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਮੈਡੀਕਲ ਸਹਾਇਤਾ ਲਈ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ। ਇਸੇ ਦੌਰਾਨ ਸੈਕਟਰ-32 ਦੇ ਹਸਪਤਾਲ ਵਿੱਚ ਲੜਕੀ ਦਾ ਵੀ ਮੈਡੀਕਲ ਕਰਵਾਇਆ ਗਿਆ। ਪੁਲੀਸ ਨੇ ਦੋਵੇਂ ਵਾਹਨ ਜ਼ਬਤ ਕਰ ਲਏ ਹਨ। ਪੁਲਿਸ ਨੇ ਲੜਕੀ ਖ਼ਿਲਾਫ਼ ਧਾਰਾ 289, 336, 308 ਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।
ਦੇਖੋ ਵੀਡੀਓ-

#WATCH Chandigarh: A girl attacks a man with a rod near Tribune Chowk after their cars rammed into each other. She was later arrested & produced before a court after a case was registered against her under multiple sections of the IPC. (Note: Abusive language) (25.06.2019)48112:04 PM – Jun 26, 2019387 people are talking about thisTwitter Ads info and privacy























