

ਪਟਿਆਲਾ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਪਟਿਅਲਾ ‘ਚ ਲੋਕ ਨਿਰਮਾਣ ਵਿਭਾਗ ਦੇ ਹੈੱਡ ਆਫਿਸ ‘ਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਮੁਲਾਜ਼ਮ ਡਿਊਟੀ ‘ਤੇ ਲੇਟ ਪਾਏ ਗਏ। ਸਿੰਗਲਾ ਨੇ ਵਿਭਾਗ ਦੇ ਮੁਲਾਜ਼ਮਾ ਨਾਲ ਮੀਟਿੰਗ ਕੀਤੀ ਅਤੇ ਡਿਊਟੀ ‘ਤੇ ਲੇਟ ਹਾਜ਼ਰ ਹੋਣ ਵਾਲਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ।
ਇਸਦੇ ਨਾਲ ਹੀ ਉਨ੍ਹਾਂ ਨੇ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਨੂੰ ਵੀ ਹਫਤੇ ‘ਚ ਦੋ ਦਿਨ ਪਟਿਆਲਾ ਦਫਤਰ ‘ਚ ਹਾਜ਼ਰ ਹੋਣ ਦੀ ਗੱਲ ਆਖੀ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕੀਤਾ ਜਾ ਸਕੇ।
EDITED BY : SARA YAHA | | Last Updated : 29 May 2018























