ਕਰਜ਼ੇ ਤੋਂ ਤੰਗ ਕਿਸਾਨ ਵੱਲੋਂ ਖ਼ੁਦਕੁਸ਼ੀ

0
65

ਸਰਦੂਲਗੜ੍ਹ,(ਸਾਰਾ ਯਹਾ,(bps) 12 ਜੂਨ : ਸਰਦੂਲਗੜ੍ਹ ਦੇ ਪਿੰਡ ਆਲੀਕੇ ਦੇ ਕਿਸਾਨ ਕਰਮਜੀਤ ਸਿੰਘ (26) ਪੁੱਤਰ ਜਗਤਾਰ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਹੈ। ਕਰਮਜੀਤ ਸਿੰਘ ਕੋਲ 6 ਏਕੜ ਜਮੀਨ ਹੈ ਤੇ ਉਹ 10 ਏਕੜ ਜਮੀਨ ਠੇਕੇ ਤੇ ਲੈਕੇ ਖੇਤੀ ਕਰਦੇ ਸਨ ਪਰ ਖੇਤੀ ਚ ਪਏ ਘਾਟੇ ਕਾਰਨ ਉਨ੍ਹਾਂ ਸਿਰ ਬੈੰਕ, ਸੋਸਾਇਟੀ ਅਤੇ ਆੜਤੀਆ ਦਾ 17 ਲੱਖ ਰੁਪਏ ਕਰਜ਼ਾ ਹੋ ਗਿਆ ਸੀ।  ਜਿਸ ਤੇ ਚਲਦਿਆਂ ਉਸ ਨੇ ਕੀਟਨਾਸਕ ਪੀ ਲਈ।   ਉਸ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿਸ ਦੀ ਕੱਲ ਮੌਤ ਹੋ ਗਈ । ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਮਨਦੀਪ ਕੌਰ ਅਤੇ ਛੇ ਸਾਲਾਂ ਦਾ ਲੜਕਾ ਛੱਡ ਗਿਆ ਹੈ।ਝੁਨੀਰ ਪੁਲੀਸ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਦਾ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਪੋਸਟਮਾਰਟਮ ਕਰਵਾਕੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਤੇ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here