

ਮਾਨਸਾ {ਜੋਨੀ ਜਿੰਦਲ} ਜੈ ਜਵਾਲਾ ਜੀ ਲੰਗਰ ਕਮੇਟੀ{ਚਿੰਤਪੂਰਨੀ ਭੰਡਾਰੇ ਵਾਲੇ } ਵੱਲੋ ਅੱਜ ਦੂਜਾ ਫੁੱਲ ਬੋਡੀ ਹੈਲਥ ਚੈਕਅੱਪ ਕੈਪ ਪ੍ਰਧਾਨ ਰਾਜੇਸ਼ ਸਿੰਗਲਾ ਰਿੰਕੂ, ਚੇਅਰਮੈਨ ਸੰਜੀਵ ਅਰੋੜਾ , ਸੰਸਥਾਪਕ ਸੁਖਦਰਸ਼ਨ ਦਰਸੀ ਜੀ ਦੀ ਰਹਿਨਮਾਈ ਹੇਠ ਅੰਕੁਸ਼ ਲੈਬੋਰੇਟਰੀ ਨੇੜੇ ਸਿਵਲ ਹਸਪਤਾਲ ਵਿਖੇ ਲਾਇਆ ਗਿਆ ।ਇਸ ਕੈਪ ਵਿੱਚ ੫੫ ਦੇ ਲਗਭਗ ਲੋਕਾਂ ਦੇ ਟੈਸਟ ਕੀਤੇ ਗਏ । ਅੰਕੁਸ਼ ਲੈਬੋਰੇਟਰੀ ਦੇ ਸੰਪਾਦਕ ਰਮੇਸ ਜਿੰਦਲ ਨੇ ਦੱਸਿਆ ਕਿ ਇਹ ਟੈਸਟ ਐਕੁਪਰੂਬ ਹੈਲਥ ਕੇਅਰ ਡਾਇਗਨੋਸਟਿਕ ਦਿੱਲੀ ਵੱਲੋ ਲਏ ਗਏ ।ਇਸ ਮੋਕੇ ਕੰਪਨੀ ਦੇ ਸੈਲਜ ਮੈਨੇਜਰ ਮੋਹਿਤ ਬਾਸਲ ਵੀ ਹਾਜਰ ਸਨ । ਸੰਸਥਾ ਦੇ ਸੰਸਥਾਪਕ ਸੁਖਦਰਸ਼ਨ ਦਰਸ਼ੀ ਨੇ ਕਿਹਾ ਕਿ ਆਉਣ ਵਾਲੇ ਦਿਨਾ ਵਿੱਚ ਪ੍ਰਧਾਨ ਰਾਜੇਸ ਸਿੰਗਲਾ ਰਿੰਕੂ ਦੀ ਪ੍ਰਧਾਨਗੀ ਹੇਠ ਅਜਿਹੇ ਸਮਾਜ ਭਲਾਈ ਦੇ ਕੈਪ ਜਾਰੀ ਰਹਿਣਗੇ । ਇਸ ਮੋਕੇ ਪ੍ਰੈਜੈਕਟ ਚੇਅਰਮੈਨ ਰੋਮੀ ਬਾਂਸਲ ,ਪਰਵੀਨ ਬਿਸ਼ਨੋਈ ,ਵਿਕਰਮਨ ਜਿੰਦਲ . ਹਾਜਰ ਸਨ ਇਸ ਮੋਕੇ ਪ੍ਰੇਮ ਅਗਰਵਾਲ ,ਬਲਵਿੰਦਰ ਨਾਰੰਗ ਵਿਸੇਸ ਤੋਰ ਤੇ ਹਾਜਰ ਹੋਏ






















