

ਜਲੰਧਰ (ਸਾਰਾ ਯਹਾ) : ਸ਼ਾਹਕੋਟ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਅੱਜ ਆਖ਼ੀਰਲਾ ਦਿਨ ਹੈ। ਮੁੱਖ ਮੰਤਰੀ ਅੱਜ ਚੋਣਾਂ ਦੇ ਪ੍ਰਚਾਰ ਵਿੱਚ ਵੀ ਮਸਰੂਫ ਨਜ਼ਰ ਆਉਣਗੇ। ਮੁੱਖ ਮੰਤਰੀ ਸ਼ਾਹਕੋਟ ਤੇ ਫਿਰ ਗੋਇੰਦਵਾਲ ਜਾਣਗੇ। ਇੱਥੇ ਕੈਪਟਨ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਹੱਕ ’ਚ ਰੋਡ ਸ਼ੋਅ ਕਰਨਗੇ।
ਕੈਪਟਨ ਤੋਂ ਇਲਾਵਾ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵੀ ਆਪਣੇ ਉਮੀਦਵਾਰ ਨਾਇਬ ਸਿੰਘ ਕੋਹਾੜ ਲਈ ਰੋਡ ਸ਼ੋਅ ਕਰ ਰਹੇ ਹਨ।
EDITED BY : SARA YAHA | | Last Updated : 26 May 2018























