

ਮਾਨਸਾ, 25 ਮਈ (ਹੀਰਾ ਸਿੰਘ ਮਿੱਤਲ )-ਸਥਾਨਕ ਥਾਣਾ ਸਿਟੀ 1 ਦੀ ਪੁਲਸ ਵਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ -1-ਮਾਨਸਾ ਦੇ ਥਾਣੇਦਾਰ ਗੁਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਪਿੰਡ ਜਵਾਹਰਕੇ ਦੇ ਵਸਨੀਕ ਸਤਨਾਮ ਸਿੰਘ ਉਰਫ ਕਾਕਾ ਪੁੱਤਰ ਦੁੱਲਾ ਸਿੰਘ ਨੂੰ 290 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾ ਸੇਫ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
EDITED BY : SARA YAHA | | Last Updated : 25 May 2018






















