

ਮਾਨਸਾ, 24 ਮਈ (ਬਲਜੀਤ ਸ਼ਰਮਾ )- ਲੰਘੇ ਐਤਵਾਰ ਨੂੰ ਮਾਨਸਾ ਕੈਂਚੀਆਂ ਤੇ ਕੁੱਝ ਨੋਜਵਾਨਾਂ ਵਲੋਂ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਉਰਫ ਬੱਗੀ ਜਟਾਣਾ ਦਾ 6 ਗੋਲੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਨੂੰ ਰਾਜਸਥਾਨ ਪੁਲਸ ਨੇ ਡਕੈਤੀ ਦੀ ਯੋਜਨਾ ਬਣਾਉਂਦੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਮਾਨਸਾ ਪੁਲਸ ਦਾ ਕਹਿਣਾ ਹੈ ਕਿ ਉਹ ਕਤਲ ਮਾਮਲੇ ‘ਚ ਜਲਦ ਹੀ ਉਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਮਾਨਸਾ ਲਿਆਂਦਾ ਜਾਵੇਗਾ।
*ਸਾਰਾ ਯਹਾ*ਦੇ ਰਿਪੋਟਰ ਅਨੁਸਾਰ ਇੱਥੋਂ ਦੀਆਂ ਕੈਂਚੀਆਂ ਉਪਰ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਉਰਫ਼ ਬੱਗੀ ਜਟਾਣਾ ਦਾ 6 ਗੋਲੀਆਂ ਮਾਰ ਕੇ ਕਤਲ ਕਰਨ ਉਪਰੰਤ ਫੇਸਬੁੱਕ ਤੇ ਨਿੱਕਾ ਜਟਾਣਾ ਵੱਲੋਂ ਪਾਈ ਪੋਸਟ ‘ਚ ਕਤਲ ਕਰਨ ਦੀ ਵਾਰਦਾਤ ਦੀ ਜ਼ਿੰਮੇਵਾਰੀ ਸਵੀਕਾਰ ਕਰਦਿਆ ਲਿਖਿਆ ਸੀ ਕਿ ਇਸ ਨੇ ਸਾਡੇ ਵੀਰ ਨੂੰ 3 ਗੋਲੀਆਂ ਮਾਰੀਆਂ ਸਨ ਤੇ ਅਸਾਂ ਇਸਦੇ 6 ਗੋਲੀਆਂ ਮਾਰੀਆਂ ਹਨ।ਮ੍ਰਿਤਕ ਦੇ ਕਰੀਬੀ ਰਹੇ ਅਮਨ ਸਿੰਘ ਨੇ ਦੱਸਿਆ ਕਿ 35 ਸਾਲਾ ਨੌਜਵਾਨ ਸੁੱਖਵਿੰਦਰ ਸਿੰਘ ਉਰਫ ਬੱਗੀ ਜਟਾਣਾਂ ਨੇ ਰਾਜਵੀਰ ਰਾਜੂ ਮੀਰਪੁਰ ਦਾ ਕਤਲ ਕਰ ਦਿੱਤਾ ਸੀ ਤਾਂ ਉਸ ਵੇਲੇ ਨਿੱਕਾ ਜਟਾਣਾ, ਪ੍ਰੇਮ, ਗੁਰਿੰਦਰ ਅਤੇ ਅਜੈਪਾਲ ਨੇ ਰਾਜਵੀਰ ਰਾਜੂ ਮੀਰਪੁਰ ਨਾਮਕ ਨੌਜਵਾਨ ਦੇ ਕਤਲ ਵੇਲੇ ਸਹੁੰ ਖਾਧੀ ਸੀ ਕਿ ਅਸੀਂ ਸੁਖਵਿੰਦਰ ਸਿੰਘ ਉਰਫ ਬੱਗੀ ਜਟਾਣਾ ਦਾ ਕਤਲ ਕਰਾਂਗੇ ਤੇ ਉਨ੍ਹਾਂ ਨੇ ਇਹ ਕੰਮ ਕੀਤਾ ਹੈ। ਭਾਵੇਂ ਫੇਸਬੁੱਕ ਤੇ ਲਈ ਜਿੰਮੇਵਾਰੀ ਉਪਰੰਤ ਵਾਰਿਸਾਂ ਵਲੋਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਸੀ ਪਰ ਉਨ੍ਹਾਂ ਦੀ ਮੰਗ ਸੀ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਸ ਤਹਿਤ ਜ਼ਿਲਾ ਮਾਨਸਾ ਪੁਲਸ ਵਲੋਂ ਕਈ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਪਰ ਉਹ ਪੁਲਸ ਗ੍ਰਿਫਤ ਤੋਂ ਬਾਹਰ ਸਨ।
ਅੱਜ ਇਸ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਰਾਜਸਥਾਨ ‘ਚ ਚੂਰੂ ਜ਼ਿਲੇ ਦੀ ਪੁਲਸ ਨੇ ਨਿੱਕਾ ਜਟਾਣਾ ਸਮੇਤ ਪੰਜ ਵਿਅਕਤੀਆਂ ਨੂੰ ਹਥਿਆਰਾਂ ਦੇ ਜਖੀਰੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਥੋਂ ਦੀ ਪੁਲਸ ਮੁਤਾਬਿਕ ਇਹ ਸਰਦਾਰ ਸ਼ਹਿਰ ਵਿਚ ਡਕੈਤੀ ਦੀ ਯੋਜਨਾ ਬਣਾ ਰਹੇ ਸਨ, ਜਦੋਂ ਕਿ ਇਨ੍ਹਾਂ ਵਲੋਂ ਹਰਿਆਣਾ ਰਾਜ ਦੇ ਸਿਰਸਾ ਜ਼ਿਲੇ ਤੋਂ ਲੁੱਟੀ ਗਈ ਕਾਰ ਵੀ ਜਬਤ ਕਰ ਲਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਜ਼ਿਲਾ ਪੁਲਸ ਮੁਖੀ ਮਾਨਸਾ ਪਰਮਵੀਰ ਸਿੰਘ ਪਰਮਾਰ ਅਤੇ ਐਸ.ਪੀ. ਡੀ ਨਰਿੰਦਰ ਸਿੰਘ ਵੜਿੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੂਜੇ ਰਾਜ ਵਿਚ ਫੜੇ ਗਏ ਨਿੱਕਾ ਜਟਾਣਾ ਆਦਿ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਸਥਾਨ ਪੁਲਸ ਦਾ ਰਿਮਾਂਡ ਖਤਮ ਹੋਣ ਉਪਰੰਤ ਮਾਨਸਾ ਪੁਲਸ ਜਲਦ ਹੀ ਪ੍ਰੋਡਕਸ਼ਨ ਵਰੰਟ ਉਪਰ ਉਨ੍ਹਾਂ ਨੂੰ ਮਾਨਸਾ ਲੈ ਕੇ ਆਵੇਗੀ।
EDITED BY : SARA YAHA | | Last Updated : 25 May 2018






















