ਫੀਸਾਂ ‘ਚ ਵਾਧੇ ਕਾਰਨ ਰਾਤ ਸਮੇਂ ਸੜਕਾਂ ‘ਤੇ ਉੱਤਰੇ ਥਾਪਰ ਕਾਲਜ ਦੇ ਵਿਦਿਆਰਥੀ

0
21

ਪਟਿਆਲਾ: ਥਾਪਰ ਕਾਲਜ ਦੇ ਵਿਦਿਆਰਥੀਆਂ ਨੇ ਫੀਸਾਂ ਵਿੱਚ ਵਾਧੇ ਕਾਰਨ ਪ੍ਰਬੰਧਕਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਾਲਜ ਬੇਤਹਾਸ਼ਾ ਫੀਸਾਂ ਵਸੂਲ ਰਿਹਾ ਹੈ, ਪਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਵਿਦਿਆਰਥੀਆਂ ਨੇ ਕਾਲਜ ਵਾਲਿਆਂ ਨੂੰ ‘ਚੋਰ’ ਕਹਿ ਕੇ ਵੀ ਕੋਸਿਆ।

ਰਾਤ ਸਮੇਂ ਵੀ ਵਿਦਿਆਰਥੀ ਸੜਕਾਂ ‘ਤੇ ਡਟੇ ਹੋਏ ਹਨ। ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਬੇਸ਼ੱਕ ਕਾਲਜ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ, ਪਰ ਇਨ੍ਹਾਂ ਕੋਲ ਲੋੜੀਂਦੇ ਅਧਿਆਪਕ ਹੀ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲਜ ਹਰ ਸਾਲ ਫੀਸਾਂ ਵਧਾਉਂਦਾ ਹੈ ਪਰ ਇੰਜੀਨੀਅਰਿੰਗ ਤੇ ਹੋਰ ਮਹਿੰਗੀਆਂ ਡਿਗਰੀਆਂ ਦੀਆਂ ਫੀਸਾਂ ‘ਚ ਹੋਰ ਵਾਧਾ ਉਹ ਨਹੀਂ ਝੱਲ ਸਕਦੇ।

ਕਾਲਜ ਦੇ ਗੇਟ ‘ਤੇ ਵਿਦਿਆਰਥੀਆਂ ਦਾ ਧਰਨਾ ਰਾਤ ਸਮੇਂ ਵੀ ਜਾਰੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਧਰਨਾ ਜਾਰੀ ਰੱਖਣਗੇ, ਜਿੰਨਾ ਚਿਰ ਕਾਲਜ ਫ਼ੀਸ ਵਿੱਚ ਵਾਧੇ ਨੂੰ ਵਾਪਸ ਨਹੀਂ ਲੈ ਲੈਂਦਾ।

LEAVE A REPLY

Please enter your comment!
Please enter your name here