ਪੀ.ਡਬਲਿਊ.ਡੀ. ਐਪ ਰਾਹੀਂ ਦਿਵਯਾਂਗ ਵਿਅਕਤੀ ਘਰ ਬੈਠੈ ਹੀ ਕਰਵਾ ਸਕਦੇ ਹਨ ਚੋਣਾਂ ਨਾਲ ਸਬੰਧਤ ਕੰਮ : ਐਸ.ਡੀ.ਐਮ.

0
17

ਮਾਨਸਾ, 31 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਲੋਕ ਸਭਾ ਚੋਣਾਂ-2019 ਦੌਰਾਨ ਦਿਵਯਾਂਗ ਵਿਅਕਤੀਆਂ ਦੀ ਚੋਣਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅੱਜ ਸਥਾਨਕ ਬਾਲ ਭਵਨ ਪਾਰਕ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਇਹ ਸੈਮੀਨਾਰ ਕੇਵਲ ਵੋਟ ਪੱਖੀ ਹੀ ਨਹੀਂ ਬਲਕਿ ਵਿਸ਼ੇਸ਼ ਲੋੜਾਂ ਵਾਲੇ ਦਿਵਯਾਂਗ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਕਰਨ ਲਈ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦਿਵਯਾਂਗ ਵਿਅਕਤੀਆਂ ਦੀਆਂ ਵੋਟਾਂ ਪਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵ੍ਹੀਲ ਚੇਅਰ ਅਤੇ ਹੋਰ ਕਈ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਇਨ੍ਹਾਂ ਨੂੰ ਵੋਟਾਂ ਪਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
    ਸੈਮੀਨਾਰ ਦੌਰਾਨ ਉਨ੍ਹਾਂ ਇਕੱਤਰ ਹੋਏ ਦਿਵਯਾਂਗ ਵਿਅਕਤੀਆਂ ਨੂੰ ਪੀ.ਡਬਲਿਊ.ਡੀ. (ਪਰਸਨ ਵਿਦ ਡਿਸਐਬੀਲਿਟੀ) ਐਪ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਪ ਨੂੰ ਮੋਬਾਇਲ ਉਪਰ ਡਾਊਨਲੋਡ ਕਰਕੇ ਦਿਵਯਾਂਗ ਵਿਅਕਤੀ ਘਰ ਬੈਠੇ ਹੀ ਚੋਣਾਂ ਨਾਲ ਸਬੰਧਤ ਆਪਣੇ ਕੰਮ ਆਨ-ਲਾਈਨ ਪ੍ਰਣਾਲੀ ਰਾਹੀਂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਰਾਹੀਂ ਦਿਵਯਾਂਗ ਵਿਅਕਤੀ ਪੀ.ਡਬਲਿਊ.ਡੀ. ਸਬੰਧੀ ਮਾਰਕਿੰਗ, ਨਵੀਂ ਵੋਟ ਰਜਿਸਟਰ ਕਰਾਵਾਉਣ ਸਬੰਧੀ, ਵੋਟ ਬਦਲਵਾਉਣ ਸੰਬਧੀ, ਵੋਟ ਨੂੰ ਠੀਕ ਕਰਵਾਉਣ ਜਾਂ ਕਟਵਾਉਣ ਸਬੰਧੀ, ਵ੍ਹੀਲ ਚੇਅਰ ਸਬੰਧੀ ਅਤੇ ਆਪਣੇ ਬੂਥ ਦੀ ਲੋਕੇਸ਼ਨ ਦੀ ਜਾਣਕਾਰੀ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।


    ਐਸ.ਡੀ.ਐਮ. ਸ਼੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਦਿਵਯਾਂਗ ਲੋਕਾਂ ਨਾਲ ਹਮਦਰਦੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਤਮ-ਨਿਰਭਰਤਾ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਦਿਵਯਾਂਗ ਲੋਕਾਂ ਚ ਆਮ ਲੋਕਾਂ ਨਾਲੋਂ ਵੱਧ ਸੂਝਬੂਝ ਅਤੇ ਸਿਆਣਪ ਹੁੰਦੀ ਹੈ ਪ੍ਰੰਤੂ ਸਰੀਰਕ ਤੌਰ ‘ਤੇ ਪ੍ਰੇਸ਼ਾਨ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਘੱਟ ਮਿਲਦੇ ਹਨ।
    ਅੱਜ ਦੇ ਸੈਮੀਨਾਰ ਦੌਰਾਨ ਦਿਵਯਾਂਗ ਵਿਅਕਤੀਆਂ ਦੀ ਭਾਗੀਦਾਰੀ ਕਰਵਾਉਣ ਲਈ ਉਨ੍ਹਾਂ ਲਈ ਕੁਝ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਮਹਿੰਦੀ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਤੇ ਜੋਤੀ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਗੁੱਬਾਰੇ ਫੁਲਾਉਣ ਵਿੱਚ ਰਾਮ ਸਿੰਘ ਬਰੇਟਾ ਨੇ ਪਹਿਲਾ, ਕਵਿਤਾ ਮੁਕਾਬਲੇ ਵਿੱਚ ਗੁਰਸੇਵਕ ਸਿੰਘ ਬਹਿਣੀਵਾਲ ਨੇ ਪਹਿਲਾ, ਮੂੰਹ ਰਾਹੀਂ ਡੱਕੇ ਚੁੱਕਣ ਵਿੱਚ ਮਿੱਠੂ ਚੰਦ ਬਰੇਟਾ ਨੇ ਪਹਿਲਾ ਅਤੇ ਕਾਗਜ਼ ਦੀ ਕਸ਼ਤੀ ਬਣਾਉਣ ਵਿੱਚ ਗਮਦੂਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਹਰਦੀਪ ਸਿੰਘ ਸਿੱਧੂ ਵੱਲੋਂ ਬਾਖ਼ੂਬੀ ਨਿਭਾਈ ਗਈ। 
    ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਢੱਚਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਵੜਿੰਗ,  ਸ਼੍ਰੀ ਹਰਦੀਪ ਸਿੰਘ ਸਿੱਧੂ, ਸਟੇਟ ਅਵਾਰਡੀ ਸ਼੍ਰੀ ਜੋਗਿੰਦਰ ਸਿੰਘ ਲਾਲੀ, ਸਟੇਟ ਅਵਾਰਡੀ ਸ਼੍ਰੀ ਸੰਜੀਵ ਗੋਇਲ ਅਤੇ ਸ਼੍ਰੀ ਅਵਿਨਾਸ਼ ਸ਼ਰਮਾ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਆਏ ਵਿਕਲਾਂਗ ਵਿਅਕਤੀ ਮੌਜੂਦ ਸਨ।

LEAVE A REPLY

Please enter your comment!
Please enter your name here