ਜੇਕਰ ਵਕੀਲ ਮਾੜਾ ਕਰ ਲਿਆ ਜਾਵੇ ਤਾਂ ਜਿੱਤਿਆ ਹੋਇਆ ਕੇਸ ਵੀ ਹਰਾ ਦਿੰਦਾ ਹੈ – ਮਜੀਠੀਆ

0
55
ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਬੋਲਦੇ ਹੋਏ ਅਤੇ ਲੋਕਾ ਦਾ ਇੱਕਠ

ਸਰਦੂਲਗੜ੍ਹ 29 ਮਾਰਚ ((ਸਾਰਾ ਯਹਾ,ਬਲਜੀਤ ਪਾਲ): ਯੂਥ ਅਕਾਲੀ ਦਲ ਵੱਲੋ ਵਰਕਰਾਂ ਨੂੰ ਲੋਕ ਸਭਾ
ਚੋਣਾਂ ਵਿੱਚ ਲਾਮਬੰਦ ਕਰਨ ਲਈ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਇੱਕ ਰੈਲੀ
ਕੀਤੀ ਗਈ। ਜਿਸ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ
ਮਜੀਠੀਆ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ
ਮੋਕੇ ਤੇ ਰੈਲੀ ਨੂੰ ਸੰਬੋਧਨ ਕਰਦਿਆ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ
ਨੇ ਵਿਧਾਨ ਸਭਾ ਚੋਣਾ ਤੋ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ
ਕਿਸਾਨਾਂ ਦਾ ੯੦ ਹਜ਼ਾਰ ਕਰੋੜ ਕਰਜ਼ਾਂ ਮਾਫ ਕੀਤਾ ਜਾਵੇਗਾ ਅਤੇ ਹਰ ਘਰ ਵਿੱਚ ਨੋਜਵਾਨਾਂ
ਨੂੰ ਨੋਕਰੀ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕੀ ਵੀ ਵਾਅਦਾ
ਪੂਰਾ ਨਹੀ ਕੀਤਾ ਗਿਆ ਜਦ ਕਿ ਕਿਸਾਨਾਂ ਦਾ ਕਰਜਾ ਮਾਫ ਨਹੀ ਕੀਤਾ ਘਿਆ ਜਿਸ ਕਾਰਨ ੨
ਸਾਲਾਂ ਵਿੱਚ ਪੰਜਾਬ ਦੇ ੯੫੦ ਕਿਸਾਨਾਂ ਨੇ ਕਰਜ਼ੇ ਦੇ ਬੋਝ ਥੱਲੇ ਆਕੇ ਆਤਮ ਹੱਤਿਆ ਕਰ
ਲਈ ਹੈ ਅਤੇ ਨਾ ਹੀ ਕਿਸੇ ਨੋਜਾਵਾਨ ਨੂੰ ਕੋਈ ਨੋਕਰੀ ਨਹੀ ਦਿੱਤੀ ਗਈ। ਇਸ ਤੋ ਇਲਾਵਾ
ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇ ਜਿੰਨਾਂ ਮੁਲਾਜਮਾਂ
ਨੂੰ ੪੫ ਹਜ਼ਾਰ ਰੁਪਇਆ ਤਨਖਾਹ ਮਿਲਦੀ ਸੀ ਉਸ ਵਿੱਚ ਕਟੋਤੀ ਕਰਕੇ ੧੩ ਹਜ਼ਾਰ ਕਰ ਦਿੱਤੀ
ਹੈ। ਜਦ ਉਕਤ ਮੁਲਾਜਮ ਆਪਣੀਆ ਮੰਗਾ ਲਈ ਪਟਿਆਲਾ ਵਿਖੇ ਧਰਨਾ ਦੇਣ ਲਈ ਗਏ ਤਾਂ ਇੰਨਾ
ਉਪਰ ਡਾਂਗਾਂ ਬਰਾਈਆਂ।ਇਸ ਤੋ ਇਲਾਵਾ ਮੁਲਾਜਮਾਂ ਦਾ ੪ ਹਜ਼ਾਰ ਕਰੋੜ ਰੁਪਇਆ ਤਨਖਾਹਾ ਦਾ
ਸਰਕਾਰ ਵੱਲ ਬਕਾਇਆ ਖੜਿਆ ਹੈ ਜਿਸ ਕਾਰਨ ਨੋਜਵਾਨ,ਕਿਸਾਨ ਅਤੇ ਮੁਲਾਜਮ ਇਸ ਸਰਕਾਰ ਤੋ
ਬਹੁਤ ਦੁੱਖੀ ਹਨ ਅਤੇ ਇਹ ਲੋਕ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਠੋਕ
ਕੇ ਬਟਨ ਦਬਾ ਕੇ ਕਾਂਗਰਸ ਦੇ ਵਿਰੱਧ ਆਪਣਾ ਗੁੱਸਾ ਕਢਣਗੇ। ਉਨਾਂ ਨੇ ਕਿਹਾ ਕਿ ਇੰਨਾਂ
ਚੋਣਾ ਵਿੱਚ ਹੋਰ ਪਾਰਟੀਆ ਜਿਵੇ ਆਪ,ਪਾਪ ਅਤੇ ਟਕਸਾਲੀ ਦੇ ਉਮੀਦਵਾਰ ਵੀ ਵੋਟਾਂ ਮੰਗਣ
ਆਉਣਗੇ ਪਰੰਤੂ ਇਹ ਸਾਰੀਆ ਪਾਰਟੀਆ ਨੂੰ ਕਾਂਗਰਸ ਪਾਰਟੀ ਹੀ ਸਲਾਹ ਦਿੰਦੀ ਹੈ ਅਤੇ ਚੋਣਾ
ਲੜਨ ਲਈ ਪੈਸਾ ਹੀ ਕਾਂਗਰਸ ਪਾਰਟੀ ਦਿੰਦੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ
ਚਾਹੁੰਦੀ ਹੈ ਕਿ ਵੋਟ ਚਾਰ ਪੰਜ ਥਾਂ ਵੰਡੀ ਜਾਵੇ ਜਿਸ ਕਾਰਨ ਕਾਂਗਰਸ ਪਾਰਟੀ ਥੌੜੀਆ
ਵੋਟਾਂ ਲੈਕੇ ਜਿੱਤ ਪ੍ਰਾਪਤ ਕਰ ਸਕੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੰਨਾਂ
ਵੋਟਾਂ ਵਿੱਚ ਆਪਣਾ ਉਮੀਦਵਾਰ ਜਾਨੀ ਕਿ ਵਕੀਲ ਚੰਗਾ ਚੁਣੀਓ ਜੋ ਕਿ ਤੁਹਾਡੀ ਅਵਾਜ਼ ਸੰਸਦ
ਭਵਨ ਚੰਗੀ ਤਰਾ ਚੁੱਕ ਸਕੇ ਉਨਾਂ ਨੇ ਕਿਹਾ ਕਿ ਜੇਕਰ ਅਸੀ ਵਕੀਲ ਮਾੜਾ ਚੁਣ ਲੈਂਦੇ ਹਾਂ
ਤਾਂ ਉਹ ਵਕੀਲ ਜਿੱਤਿਆ ਹੋਇਆ ਕੇਸ ਵੀ ਹਰਾ ਦਿੰਦਾ ਹੈ ਅਤੇ ਚੰਗਾ ਵਕੀਲ ਹੋਵੇ ਤਾਂ ਉਹ
ਹਾਰਿਆ ਹੋਇਆ ਕੇਸ ਵੀ ਜਿਤਾਂ ਦਿੰਦਾ ਹੈ ਜਿਸ ਤਰਾਂ ਤੁਸੀ ੨੦੧੪ ਵਿੱਚ ਬੀਬਾ ਹਰਸਿਮਰਤ
ਕੋਰ ਬਾਦਲ ਨੂੰ ਚੁੱਣ ਕੇ ਭੇਜਿਆ ਸੀ ਉਨਾਂ ਵੱਲੋ ਬਠਿੰਡਾ ਮਾਨਸਾ ਹਲਕੇ ਵਿੱਚ ਏਮਜ
ਵਰਗੇ ਹਸਪਤਾਲ ਦੀ ਸਥਾਪਨਾ ਕਰਵਾਈ ਜਿਸ ਵਿੱਚ ੫੦ ਸੀਟਾਂ ਸ਼ੁਰੂ ਵੀ ਹੋ ਗਈਆ ਹਨ। ਇਸ
ਮੋਕੇ ਤੇ ਉਨਾਂ ਵੱਲੋ ਲੋਕਾਂ ਤੋ ਹੁੰਗਾਰਾ ਲਿਆ ਕਿ ਬੀਬਾ ਹਰਸਿਮਰਤ ਕੋਰ ਬਾਦਲ ਨੂੰ
ਫਿਰ ਤੋ ਲੋਕ ਸਭਾ ਬਠਿੰਡਾ ਤੋ ਚੋਣ ਲੜਾ ਦਿੱਤੀ

ਜਾਵੇ ਤਾਂ ਲੋਕਾਂ ਨੇ ਪੂਰਨ ਹੁੰਗਾਰਾ
ਦਿੱਤਾ ਉਸ ਤੋ ਬਾਅਦ ਮਜੀਠੀਆ ਨੇ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਨੇ ਹੀ ਟਿਕਟ ਦੇਣੀ
ਹੈ ਇਹ ਟਿਕਟ ਜਿਸ ਮਰਜੀ ਨੂੰ ਦੇ ਸਕਦੇ ਹਨ। ਇਸ ਮੋਕੇ ਤੇ ਮੈਂਬਰ ਰਾਜ ਸਭਾ ਬਲਵਿੰਦਰ
ਸਿੰਘ ਭੂੰਦੜ,ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ,ਸਾਬਕਾ ਵਿਧਾਇਕ ਹਰਬੰਤ
ਦਾਤੇਵਾਸ,ਮਾਲਵਾ ਜੋਨ ੨ ਦੇ ਪ੍ਰਧਾਨ ਬੰਟੀ ਰੋਮਾਣਾ,ਨਗਰ ਪੰਚਾਇਤ ਪ੍ਰਧਾਨ ਜਤਿੰਦਰ ਜੈਨ
ਬੋਬੀ,ਤਰਸੇਮ ਚੰਦ ਭੋਲੀ,ਜਗਦੀਪ ਸਿੰਘ ਢਿੱਲੋ,ਸੁਨੀਲ ਜੈਨ ਘੱਪਾ,ਪ੍ਰੇਮ ਖਟੀਕ,ਰਾਜੂ
ਜੈਨ,ਹੇਮੰਤ ਹਨੀ,ਰਮਨਦੀਪ ਸਿੰਘ,ਜਗਪਾਲ ਖਹਿਰਾ,ਪਰਮਜੀਤ ਸੂਚ,ਗੁਰਿੰਦਰ ਸਿੰਘ,ਬਿੰਦਰ
ਸਾਹਨੇਵਾਲੀ,ਆਦਿ ਮੋਜੂਦ ਸਨ।

ਬੋਕਸ:-
ਬਾਦਲ ਅਤੇ ਭੂੰਦੜ ਦਾ ਹੀ ਗੁਣਗਾਨ ਕਰਦੇ ਰਹੇ,ਸੁਖਬੀਰ ਸਿੰਘ ਬਾਦਲ ਦਾ ਨਾਮ ਇੱਕ ਵਾਰ ਵੀ ਨਹੀ ਲਿਆ
ਪਿਛਲੇ ਇੱਕ ਸਾਲ ਤੋ ਟਕਸਾਲੀ ਅਕਾਲੀ ਦਲ ਅਤੇ ਬੇਅਦਬੀ ਮਾਮਲੇ ਨੂੰ ਦੇਖਦੇ ਹੋਏ ਰੈਲੀ
ਵਿੱਚ ਵੀ ਦੇਖਣ ਨੂੰ ਮਿਲਿਆ ਕਿਉ ਕਿ ਬਿਕਰਮਜੀਤ ਸਿੰਘ ਮਜੀਠੀਆ ਵੱਲੋ ਪੋਣੇ ਘੰਟੇ ਦੇ
ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਇੱਕ
ਵਾਰ ਵੀ ਨਾਮ ਨਹੀ ਲਿਆ ਸਿਰਫ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ
ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦਾ ਹੀ ਗੁਣਗਾਨ ਕਰਦੇ ਰਹੇ ਅਤੇ ਲੋਕਾਂ ਨੂੰ
ਸੰਬੋਧਨ ਕਰਦਿਆ ਇਥੋ ਤੱਕ ਕਹਿ ਦਿੱਤਾ ਕਿ ਬਠਿੰਡਾ ਲੋਕ ਸਭਾ ਦੀ ਟਿਕਟ ਬਲਵਿੰਦਰ ਸਿੰਘ
ਭੂੰਦੜ ਨੇ ਹੀ ਦੇਣੀ ਹੈ। ਉਨਾਂ ਨੇ ਕਿਹਾ ਕਿ ੨੦੧੪ ਦੀਆ ਲੋਕ ਸਭਾ ਚੋਣਾ ਵਿੱਚ ਵੀ
ਹਲਕਾ ਸਰਦੂਲਗੜ੍ਹ ਤੋ ਬਲਵਿੰਦਰ ਸਿੰਘ ਭੂੰਦੜ ਵੱਲੋ ਹੀ ਭਾਰੀ ਲੀਡ ਦਿਵਾ ਕੇ ਬੀਬਾ
ਹਰਸਿਮਰਤ ਕੋਰ ਬਾਦਲ ਨੂੰ ਜੇਤੂ ਬਣਾਇਆ ਸੀ ਜਿਕਰਯੋਗ ਹੈ ਕਿ ੨੦੧੪ ਦੀਆ ਚੋਣਾਂ ਵਿੱਚ
ਬੀਬਾ ਹਰਸਿਮਰਤ ਕੋਰ ਬਾਦਲ ਅਤੇ ਮੋਜੂਦਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
ਵਿੱਚ ਮੁਕਾਬਲਾ ਸੀ ਇਸ ਫਸਵੇ ਮੁਕਾਬਲੇ ਵਿੱਚ ਬੀਬਾ ਹਰਸਿਮਰਤ ਕੋਰ ਬਾਦਲ ੨੦ ਹਜ਼ਾਰ
ਵੋਟਾਂ ਤੇ ਜੇਤੂ ਰਹੇ ਸਨ ਜਿੰਨਾਂ ਦੀ ਹਲਕਾ ਸਰਦੂਲਗੜ੍ਹ ਤੋ ੨੧ ਹਜ਼ਾਰ ਦੀ ਲੀਡ ਰਹੀ
ਸੀ।

LEAVE A REPLY

Please enter your comment!
Please enter your name here