

ਮਾਨਸਾ, 28 ਮਾਰਚ(ਸਾਰਾ ਯਹਾਂ, ਬਲਜੀਤ ਸ਼ਰਮਾ) ਕੱਲ ਮਾਨਸਾ ਤੇ ਵਿਖੇ ਸੂਰੀਆ ਪਲੇਸ ਵਿਚ ਅਕਾਲੀ ਦਲ ਵਲੋਂ ਰੈਲੀ ਕੀਤੀ ਜਾ ਰਹੀ ਹੈ ਅਤੇ ਪੂਰੇ ਜੋਸ਼ ਦੇ ਨਾਲ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਲੱਗੇ ਹੋਏ ਹਨ ਕਿਉਂਕਿ ਵੋਟਾਂ ਦਾ ਬਿਗਲ ਵੱਜ ਚੁਕਿਆ ਹੈ ਜਿਥੇ ਕਿ ਹਰੇਕ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਨੂੰ ਉਡੀਕ ਰਹੀ ਹੈ ਉਥੇ ਅਕਾਲੀ ਦਲ ਨੇ ਵੀ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਜਿਸ ਢੰਗ ਨਾਲ ਬੀਬਾ ਹਰਸਿਮਰਤ ਬਾਦਲ ਜੋਸ਼ ਨਾਲ ਆਪਣੇ ਪਾਰਲੀਮੈਂਟ ਹਲਕੇ ਵਿਚ ਰੈਲੀਆਂ ਕਰ ਰਹੇ ਹਨ ਉਹਨਾਂ ਦੀ ਤਿਆਰੀ ਬਠਿੰਡਾ ਤੋਂ ਲੜਨ ਦੀ ਹੈ ਅਤੇ ਨਵੇਂ ਬਣੇ ਅਕਾਲੀ ਦਲ ਬਾਦਲ ਦੇ ਯੂਥ ਸ਼ਹਿਰੀ ਪ੍ਰਧਾਨ ਗੋਲਡੀ ਗਾਂਧੀ ਵਿਚ ਵੀ ਕੱਲ, ਹੋਣ ਵਾਲੀ ਰੈਲੀ ਲਈ ਪੂਰਾ ਜੋਸ਼ ਹੈ, ਅਤੇ ਯੂਥ ਅਕਾਲੀ ਨੇਤਾ ਹੋਣ ਕਰਕੇ ਉਨ੍ਹਾਂ ਦਾ ਸ਼ਹਿਰ ਵਿਚ ਵੀ ਬਹੁਤ ਵਧੀਆ ਆਧਾਰ ਹੈ ਅਤੇ ਉਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਕੱਲ 12ਵਜੇ ਹੋਣ, ਰੈਲੀ ਲਈ ਯੂਥ ਵਿੰਗ ਨੂੰ ਤਿਆਰ ਕਰ ਰਹੇ ਹਨ ਅਤੇ ਕੱਲ ਹੋਣ ਵਾਲੀ ਰੈਲੀ ਵਿਚ


ਬੀਬੀ ਹਰਸਿਮਰਤ ਕੌਰ ਬਾਦਲ ਤੇ
ਬਿਕਰਮਜੀਤ ਮਜੀਠੀਆ ਤੇ ਪਰੇਮ ਅਰੋੜਾ ਪ੍ਰਧਾਨ ਅਕਾਲੀ ਦਲ ਜਿਲ੍ਹਾ ਮਾਨਸਾ ਸ਼ਹਿਰੀ ਤੇ ਬੰਟੀ ਰੋਮਾਣਾ ਬਲਵਿੰਦਰ ਸਿੰਘ ਭੂੰਦੜ ਅੈਸ ਉ ਆਂਈ ਰੋਬਿਨ ਬਰਾੜ ਪ੍ਰਧਾਨ ਮਾਲਵਾ ਜੋਨ ਤੇ ਗੁਰਪ੍ਰੀਤ ਚਹਿਲ ਰੈਲੀ ਵਿਚ ਹਿੱਸਾ ਲੈ ਰਹੇ ਹਨ ਅਤੇ ਕੱਲ ਵਾਲੀ ਅਕਾਲੀ ਦਲ ਦੀ ਰੈਲੀ ਤੋਂ ਅਕਾਲੀ ਦਲ ਵਲੋਂ ਵੀ ਅਾਪਣੇ

ਉਮੀਦਵਾਰ ਲਈ ਵਰਕਰਾਂ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਐਲਾਨ ਹੋਣਾ ਵੀ ਬਾਕੀ ਅਤੇ ਅਕਾਲੀ ਦਲ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਭਾਵੇਂ ਕੋਈ ਉਮੀਦਵਾਰ ਹੋਵੇ























