

ਬੁਢਲਾਡਾ (ਹੀਰਾ ਸਿੰਘ ਮਿੱਤਲ ) : ਮਨੁੱਖੀ ਸਿਹਤ ‘ਤੇ ਪੈ ਰਹੇ ਨਸ਼ਿਆਂ ਦੇ ਮਾੜੇ ਪ੍ਰਭਾਵ ਸੰਬੰਧੀ ਜਾਣਕਾਰੀ ਦੇਣ ਲਈ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਵਿਖੇ ਇਕ ਵਰਕਸ਼ਾਪ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਦੇ ਪ੍ਰੇਟਿੰਗ ਮੁਕਾਬਲੇ, ਮਨੁੱਖੀ ਚੈਨ, ਸਹੁੰ ਚੁੱਕ ਸਮਾਗਮ, ਲੇਖ ਮੁਕਾਬਲੇ, ਪ੍ਰਦਰਸ਼ਨੀ ਅਤੇ ਨਸ਼ਿਆਂ ਕਾਰਨ ਵੱਧ ਰਹੇ ਹਾਦਸਿਆਂ ਸੰਬੰਧੀ ਟਰੈਫਿਕ ਨਿਯਮਾਂ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡੀ. ਐੱਸ. ਪੀ. ਬੁਢਲਾਡਾ ਰਸ਼ਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਨਸ਼ਿਆਂ ਦੀ ਦਲਦਲ ‘ਚ ਸਾਡੇ ਨੌਜਵਾਨ ਫਸਦੇ ਜਾ ਰਹੇ ਹਨ। ਨਸ਼ਿਆਂ ਦੇ ਮਾੜੇ ਪ੍ਰ੍ਰਭਾਵਾਂ ਬਾਰੇ ਅੱਜ ਦੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਅਜਿਹੇ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਅੱਜ ਦਾ ਨੌਜਵਾਨ ਸ਼ਰਾਬ, ਤੰਬਾਕੂ, ਸਮੈਕ, ਆਫੀਮ, ਭੁੱਕੀ ਅਤੇ ਹੋਰ ਮੈਡੀਕਲ ਨਸ਼ਿਆਂ ਨੂੰ ਨਾ ਵਰਤਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਤਮ ਹੋਣ ਨਾਲ ਬਹੁਤ ਸਾਰੀਆਂ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਅਤੇ ਮਨੁੱਖੀ ਸਿਹਤ ਨੂੰ ਲੱਗਣ ਵਾਲੇ ਰੋਗਾਂ ਤੋ ਵੀ ਛੁਟਕਾਰਾਂ ਮਿਲੇਗਾ। ਉਨ੍ਹਾਂ ਨੇ ਅੱਜ ਦੇ ਸਮੇਂ ‘ਚ ਵੱਧ ਰਹੀ ਟ੍ਰੈਫਿਕ ਦੇ ਮੱਦੇਨਜ਼ਰ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਵਾਹਨ ਚਲਾਉਂਦੇ ਸਮੇਂ ਨਸ਼ਾ ਨਹੀਂ ਕਰਨਾ ਚਾਹੀਦਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਕਿਹਾ ਕਿ ਸਕੂਲ ਵੱਲੋਂ ਪਹਿਲਾਂ ਵੀ ਸਮੇਂ ਸਮੇਂ ਤੇ ਬੱਚਿਆਂ ਨੂੰ ਨਸ਼ਿਆਂ ਦੀ ਬੁਰੀ ਆਦਤ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਸਬੰਧ ‘ਚ ਇਸ ਮੌਕੇ ਬੱਚਿਆਂ ਦੇ ਪੇਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਮਨੂੱਖੀ ਚੇਨ ਬਣਾਈ ਗਈ ਅਤੇ ਸਹੁੰ ਚੁੱਕੀ ਕਿ ਨਾ ਤਾਂ ਉਹ ਕਦੇ ਨਸ਼ਾ ਕਰਨਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ। ਇਨ੍ਹਾਂ ਮੁਕਾਬਲਿਆਂ ‘ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੀਡਰ ਜਸਕਰਨ ਸਿੰਘ, ਸਕੂਲ ਅਧਿਆਪਕ ਸੁਖਵੀਰ ਕੌਰ, ਇੰਦੂ ਬਾਲਾ, ਬਲਜਿੰਦਰ ਸਿੰਘ, ਆਮਨਦੀਪ ਗਰਗ, ਮਧੂ ਰਾਣੀ ਆਦਿ ਹਾਜ਼ਰ ਸਨ






















