

ਸਰਦੂਲਗੜ੍ਹ 19 ਮਾਰਚ ((ਸਾਰਾ ਯਹਾ, ਬੀ.ਪੀ.ਅੈਸ.): ਚੋਣ ਕਮਿਸ਼ਨ ਵੱਲੋ ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂਦੀਆਂ ਕੀਤੀਆਂ ਗਈਆ ਬਦਲੀਆ ਤਹਿਤ ਸਰਦੂਲਗੜ੍ਹ ਸਬ ਡਵੀਜਨ ਵਿੱਚ ਤਹਿਸੀਲਦਾਰ ਸੁਖਰਾਜ ਸਿੰਘ ਢਿਲੋ ਅਤੇ ਨਾਇਬ ਤਹਿਸੀਲਦਾਰ ਸੁਰਿੰਦਰ ਸ਼ਰਮਾਂ ਦੀ ਬਦਲੀ ਕਰ ਦਿੱਤੀ ਗਈ ਸੀ। ਜਿਸ
ਤੋ ਬਾਅਦ ਸਰਦੂਲਗੜ੍ਹ ਵਿਖੇ ਤਹਿਸੀਲਦਾਰ ਦੀ ਪੋਸਟ ਉਪਰ ਕੋਈ ਨਿਯੁਕਤੀ ਨਹੀ ਕੀਤੀ ਗਈ
ਜਦ ਕਿ ਮਾਨਸਾ ਤੋ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਦੀ ਬਦਲੀ ਕਰਕੇ ਸਰਦੂਲਗੜ੍ਹ ਵਿਖੇ
ਨਿਯੁਕਤ ਕੀਤਾ ਗਿਆ ਸੀ। ਉਸ ਵੱਲੋ ਚੋਣ ਜਾਬਤਾ ਲੱਗਣ ਤੋ ਬਾਅਦ ਸਰਦੂਲਗੜ੍ਹ ਸਬ ਡਵੀਜਨ
ਵਿੱਚ ਜੁਆਇੰਨਗ ਕੀਤੀ ਗਈ ਸੀ ਪਰੰਤੂ ਉਸ ਸਮੇ ਤੋ ਹੀ ਉਕਤ ਨਾਇਬ ਤਹਿਸੀਲਦਾਰ ਦਾ ਦਫਤਰ
ਵਿੱਚ ਬੈਠਣ ਦਾ ਕੋਈ ਵੀ ਸਮਾਂ ਨਹੀ ਅਤੇ ਪਿਛਲੇ ਇੱਕ ਹਫਤੇ ਤੋ ਇੱਕ ਅੱਧਾ ਦਿਨ ਛੱਡ ਕੇ
ਹੀ ਇਸ ਦਫਤਰ ਵਿੱਚ ਨਹੀ ਬੈਠੇ। ਜਿਸ ਕਾਰਨ ਲੋਕ ਦੂਰ ਦੁਰਾਡੇ ਸ਼ਹਿਰਾਂ ਤੋ ਰਜਿਸ਼ਟਰੀ
ਕਰਾਉਣ ਲਈ ਪਿਛਲੇ ਇੱਕ ਹਫਤੇ ਤੋ ਮੁੜਕੇ ਜਾ ਰਹੇ ਹਨ। ਇਸ ਤੋ ਇਲਾਵਾ ਅੱਜ ਜਦ ਲੋਕਾਂ
ਨੇ ਵਸੀਕਾਂ ਨਵੀਸਾ ਤੋ ਤਹਿਸੀਲਦਾਰ ਦੇ ਆਉਣ ਲਈ ਪੁਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ
ਤਹਿਸੀਲਦਾਰ ਨਾਲ ਗੱਲ ਹੋਈ ਹੈ ਕਿ ਨਾਇਬ ਤਹਿਸੀਲਦਾਰ 10 ਵਜੇ ਦੇ ਕਰੀਬ ਆਵੇਗਾ। ਲੋਕਾਂ
ਵੱਲੋ ਆਪਣੀ ਰਜਿਸ਼ਟਰੀਆਂ ਕਰਵਾਉਣ ਲਈ ਟੋਹਾਨਾ.ਰਤੀਆ ਅਤੇ ਪਿੰਡਾਂ ਵਿੱਚੋ ਕਿਸਾਨਾਂ ਨੂੰ
ਬੁਲਾ ਲਿਆ ਪਰੰਤੂ 1 ਵੱਜਣ ਤੋ ਬਾਅਦ ਨਾਇਬ ਤਹਿਸੀਲਦਰ ਨੂੰ ਲੋਕਾਂ ਨੇ ਫੋਨ ਕਰਕੇ
ਪੁਛਣਾ ਚਾਹਿਆ ਤਾਂ ਉਨਾਂ ਨੇ ਫੋਨ ਚੁਕਣਾ ਹੀ ਮੁਨਾਸਿਬ ਨਹੀ ਸਮਝਿਆ। ਟੋਹਾਨਾ ਜਿਲ੍ਹਾ
ਫਤਿਆਬਾਦ (ਹਰਿਆਣਾ) ਤੋ ਰਜਿਸਟਰੀ ਕਰਵਾਉਣ ਲਈ ਗੁਲਜਿੰਦਰ ਸਿੰਘ ਅਤੇ ਗੁਰਦੀਪ ਸਿੰਘ
ਭੱਟੀ ਵੱਲੋ ਡੀ ਸੀ ਮਾਨਸਾ ਅਪਨੀਤ ਰਿਆਤ ਨੂੰ ਫੋਨ ਕੀਤਾ ਤਾਂ ਡੀ ਸੀ ਮਾਨਸਾ ਨੇ ਉਨਾਂ
ਨੂੰ ਕਿਹਾ ਕਿ ਮੈਂ ਨਾਇਬ ਤਹਿਸੀਲਦਾਰ ੪ ਵਜੇ ਦੇ ਕਰੀਬ ਸਰਦੂਲਗੜ੍ਹ ਭੇਜ ਦੇਵਾਗੀ
ਪਰੰਤੂ ੫ ਵਜੇ ਤੱਕ ਵੀ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਵਿਖੇ ਨਹੀ ਪਹੁੰਚਿਆ ਤਾਂ ਉਸ ਤੋ
ਬਾਅਦ ਉਕਤ ਵਿਆਕਤੀਆ ਅਤੇ ਪੱਤਰਕਾਰਾਂ ਵੱਲੋ ਡੀ ਸੀ ਮਾਨਸਾ ਨੂੰ ਫੋਨ ਕੀਤਾ ਗਿਆ ਤਾਂ
ਡੀ ਸੀ ਮਾਨਸਾ ਵੱਲੋ ਵੀ ਫੋਨ ਚੁੱਕਣਾ ਮੁਨਾਸਿਬ ਨਹੀ ਸਮਝਿਆ। ਇਸ ਤੋ ਇਲਾਵਾ ਮਾਨਸਾ
ਜਿਲ੍ਹੇ ਵਿੱਚ ਡੀ ਸੀ ਮਾਨਸਾ ਵੱਲੋ ਤਹਿਸੀਲਦਾਰਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਗਿਆ
ਕਿ ਨਗਰ ਪੰਚਾਇਤ ਦੀ ਐਨ ਓ ਸੀ ਲਏ ਤੋ ਬਾਅਦ ਹੀ ਰਜਿਸ਼ਟਰੀ ਕਰਨ ਦੇ ਹੁਕਮ ਜਾਰੀ ਕੀਤੇ
ਹੋਏ ਹਨ। ਇਸ ਮੋਕੇ ਤੇ ਪ੍ਰੋਪਰਟੀ ਡੀਲਰ ਐਸੋਸ਼ੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ
ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਰ ਜਿਲ਼ਿਆ ਵਿੱਚ ਇਸ ਤਰਾਂ ਦੇ ਕੋਈ ਵੀ ਆਦੇਸ਼ ਨਹੀ
ਜਾਰੀ ਕੀਤੇ ਗਏ ਹਨ ਪਰੰਤੂ ਡੀ ਸੀ ਮਾਨਸਾ ਵੱਲੋ ਇਹ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ
ਹੈ ਜਿਸ ਕਾਰਨ ਲੋਕ ਆਉਣ ਵਾਲੀਆ ਲੋਕ ਸਭਾ ਚੋਣਾ ਵਿੱਚ ਇਸ ਦਾ ਜਵਾਬ ਦੇਣਗੇ। ਜਿਸ ਕਾਰਨ
ਲੋਕ ਨਗਰ ਪੰਚਾਇਤ ਅਤੇ ਤਹਿਸੀਲ ਦੇ ਚੱਕਰ ਕੱਟ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ
ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈਕੇ ਪਿਛਲੇ ਦਿਨੀ ਪ੍ਰੋਪਰਟੀ
ਡੀਲਰ ਐਸੋਸ਼ੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਨਗਰ ਕੋਸ਼ਲ ਦਫਤਰ
ਅੱੱਗੇ ਧਰਨਾ ਲਗਾਇਆ ਗਿਆ ਸੀ ਅਤੇ ਡੀ ਸੀ ਮਾਨਸਾ ਨੂੰ ਇੱਕ ਮੱਗ ਪੱਤਰ ਵੀ ਦਿੱਤਾ ਗਿਆ
ਸੀ। ਲੋਕਾਂ ਨੇ ਡੀ ਸੀ ਮਾਨਸਾ ਤੋ ਮੰਗ ਕੀਤੀ ਹੈ ਕਿ ਇਸ ਫਰਮਾਨ ਨੂੰ ਵਾਪਿਸ ਲਿਆ
ਜਾਵੇ।
ਡੀ.ਸੀ ਮਾਨਸਾ ਦਾ ਕੀ ਕਹਿਣਾ :- ਜਦ ਇਸ ਡੀਸੀ ਮਾਨਸਾ ਅਪਨੀਤ ਰਿਯਾਤ ਨਾਲ ਗੱਲਬਾਤ
ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੂੰ ਹਦਾਇਤ ਕਰ
ਦਿੱਤੀ ਗਈ ਹੈ ਕਿ ਉਹ ਹੁਣ ਸਰਦੂਲਗੜ੍ਹ ਵਿਖੇ ਰੈਗੂਲਰ ਕੰਮ ਕਰੇਗਾ
ਐਸ ਡੀ ਐਮ ਸਰਦੂਲਗੜ੍ਹ ਦਾ ਕੀ ਕਹਿਣਾ:- ਜਦ ਇਸ ਸੰਬੰਧ ਵਿੱਚ ਐਸ ਡੀ ਐਮ ਸਰਦੂਲਗੜ੍ਹ
ਲਤੀਫ ਅਹਿਮਦ ਨਾਲ ਐਨ ਓ ਸੀ ਬਾਰੇ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਇਹ ਡਿਪਟੀ
ਕਮਿਸ਼ਨਰ ਦਾ ਅਧਿਕਾਰ ਹੈ ਕਿ ਉਹ ਜਿਲ੍ਹੇ ਵਿੱਚ ਕਿਸ ਤਰਾਂ ਪਾਰਦਰਸ਼ੀ ਕੰਮ ਕੀਤਾ ਜਾਵੇ
ਕਿਉ ਕਿ ਐਨ ਓ ਸੀ ਲੈਣ ਨਾਲ ਹਰੇਕ ਜਮੀਨ ਦਾ ਸਹੀ ਮੁਲਾਕਣ ਹੋ ਜਾਂਦਾ ਹੈ ਅਤੇ ਇਸ ਤੋ
ਪਤਾ ਲੱਗ ਜਾਂਦਾ ਹੈ ਕਿ ਉਕਤ ਵਿਆਕਤੀ ਕੋਈ ਸਰਕਾਰੀ ਜਮੀਨ ਤਾਂ ਨਹੀ ਵੇਚ ਰਿਹਾ























