ਸ਼ੀ੍ ਪਰਮੇਸ਼ਵਰ ਦੁਆਰ ਤੋਂ ਪਰਤੇ ਸਾਇਕਲਿਸਟਾਂ ਦਾ ਨਿੱਘਾ ਸਵਾਗਤ

0
89
ਮਾਨਸਾ ,(ਸਾਰਾ ਯਹਾ,(ਹੀਰਾ ਮਿੱਤਲ)  :ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਮਾਨਸਾ ਤੋਂ ਗੁਰੂਦੁਆਰਾ ਸਾਹਿਬ ਸ਼ੀ੍ ਪਰਮੇਸ਼ਵਰ ਦੁਆਰ ਸ਼ੇਖੂਪੂਰਾ(ਪਟਿਆਲਾ) ਸਾਇਕਲਾਂ ਤੇ ਜਾ ਕੇ ਮੱਥਾ ਟੇਕਿਆ। ਇਹ ਜਾਣਕਾਰੀ ਦਿੰਦੇ ਗਰੁੱਪ ਦੇ ਇਸ ਰੂਟ ਦੀ ਅਗਵਾਈ ਕਰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਗਰੁੱਪ ਦੇ ਕਾਫੀ ਮੈਂਬਰ ਪਹਿਲਾਂ ਵੀ ਲੰਬੀਆਂ ਰਾਈਡਾਂ ਲਗਾ ਚੁੁੱਕੇ ਹਨ ਉਹਨਾਂ ਤੋਂ ਪੇ੍ਰਿਤ ਹੋ ਅੱਜ ਮੇਰੇ ਸਮੇਤ ਸੰਜੀਵ ਪਿੰਕਾਂ ਰੌਕੀ ਸ਼ਰਮਾਂ,ਅਨਿਲ ਸੇਠੀ, ਸੋਹਣ ਲਾਲ,ਮੋਹਿਤ ਕੁਮਾਰ 6 ਮੈਂਬਰਾਂ ਜੋ ਕਿ ਕਾਫੀ ਸਮੇਂ ਤੋਂ ਸਾਇਕਲ ਚਲਾ ਰਹੇ ਹਨ ਨੇ ਪਹਿਲੀ ਵਾਰ 193 ਕਿਲੋਮੀਟਰ ਦੀ ਇਹ ਰਾਈਡ ਸਫਲਤਾ ਪੂਰਵਕ 14 ਘੰਟਿਆਂ ਚ ਮੁਕੰਮਲ ਕੀਤੀ ਹੈ। ਰਸਤੇ ਵਿੱਚ ਵਿਸ਼ੇਸ਼ ਤੋਰ ਤੇ ਡੀ.ਐਸ.ਪੀ.ਸੰਗਰੂਰ.ਬਹਾਦਰ ਸਿੰਘ ਰਾਓ ਨੇ ਸੰਗਰੂਰ ਤੋਂ ਭਵਾਨੀਗੜ ਸਾਇਕਲ ਤੇ ਆ ਕੇ ਇਹਨਾਂ ਮੈਂਬਰਾਂ ਦਾ ਹੋਂਸਲਾ ਵਧਾਉਂਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਨ। ਉਹ ਇਸ ਗਰੁੱਪ ਨਾਲ ਮਾਨਸਾ ਪੋਸਟਿੰਗ ਸਮੇਂ ਹਰ ਰੋਜ ਸਾਇਕਲ ਚਲਾਉਂਦੇ ਰਹੇ ਹਨ। ਡਾ: ਟੀ.ਪੀ.ਐਸ.ਰੇਖੀ ਜੀ ਨੇ ਵੀ ਭਵਾਨੀਗੜ ਪਹੁੰਚ ਕੇ ਸ਼ੁੱਭਇਛਾਵਾਂ ਭੇਂਟ ਕੀਤੀਆਂ।
ਸੰਜੀਵ ਪਿੰਕਾਂ ਨੇ ਦੱਸਿਆ ਕਿ ਅੱਜ ਦੇ ਇਸ ਰੂਟ ਦਾ ਮਕਸਦ ਲੌਕਾਂ ਨੂੰ “ਸਾਇਕਲ ਚਲਾਓ ਵਾਤਾਵਰਣ ਬਚਾਓ“ ਦਾ ਸੰਦੇਸ਼ ਦੇਣਾ ਸੀ। ਰਸਤੇ ਚ ਸਾਰੇ ਬੱਸ ਸਟੈਂਡਾ ਤੇ ਰੁੱਕ ਕੇ ਲੋਕਾਂ ਨੂੰ ਸਾਇਕਲਿੰਗ ਲਈ ਪੇ੍ਰਿਤ ਕੀਤਾ ਗਿਆ। ਰੌਕੀ ਸ਼ਰਮਾਂ ਨੇ ਵੱਖਰੇ ਅੰਦਾਜ  ਵਿੱਚ ਸਾਇਕਲਿੰਗ ਦੇ ਲਾਭ ਦੱਸੇ ਜਿਸ ਨਾਲ ਲੋਕ ਕਾਫੀ ਪ੍ਭਾਵਿਤ ਵੀ ਹੋਏ। ਮੋਹਿਤ ਜੀ ਲੈਬ ਟਕਨੀਸ਼ੀਅਨ ਵਲੌ ਲੋਕਾਂ ਨੂੰ ਦੱਸਿਆਂ ਗਿਆ ਕਿ ਸਾਇਕਲਿੰਗ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ ਅਤੇ ਬੱਲਡ ਪੈ੍ਸ਼ਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਵਾਪਸ ਮਾਨਸਾ ਪਹੁੰਚਣ ਤੇ ਗਰੁੱਪ ਦੇ ਮੈਂਬਰਾਂ ਵਲੋਂ ਇਹਨਾਂ ਮੈਂਬਰਾਂ ਦਾ ਹਾਰ ਪਹਿਨਾਂ ਕੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਦਿਆਂ ਡਾ: ਵਰੁਣ ਮਿੱਤਲ ਨੇ ਕਿਹਾ ਕਿ ਸਾਇਕਲ ਇੱਕ ਸੰਪੂਰਨ ਕਸਰਤ ਹੈ ਇਸ ਮੌਕੇ ਭੀਮ ਕੋਟਲੀ,ਰਮਨ ਗੁਪਤਾ,ਪਰਵੀਨ ਟੋਨੀ ਸ਼ਰਮਾਂ,ਵਿਕਾਸ ਗੁਪਤਾ,ਰਿਸ਼ਵ ਸਿੰਗਲਾ,ਡਾ:ਵਰੁਣ ਮਿੱਤਲ ਹਾਜਰ ਸਨ।

EDITED BY : SARA YAHA | | Last Updated : 7:14 pm 11 ਮਾਰਚ 2019

LEAVE A REPLY

Please enter your comment!
Please enter your name here