ਮੋਹਾਲੀ ‘ਚ ਇਕ ਕਿੱਲੋ ਹੈਰੋਇਨ ਸਣੇ ਨਾਈਜੀਰੀਅਨ ਔਰਤ ਗ੍ਰਿਫਤਾਰ

0
4
ਮੋਹਾਲੀ (ਸਾਰਾ ਯਹਾ ) : ਥਾਣਾ ਐੱਸ. ਟੀ. ਐੱਫ.-4 ਦੀ ਟੀਮ ਨੇ ਇਕ ਨਾਈਜੀਰੀਅਨ ਔਰਤ ਨੂੰ ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਜੁਆਏ ਚਿਕਾ ਉਜ਼ੋਮਾ ਪੁੱਤਰੀ ਉਜ਼ੋਮਾ ਵਾਸੀ ਮਕਾਨ ਨੰਵਬਰ 59, ਲੋਗਸ ਸਟੇਟ, ਨਾਈਜੀਰੀਆ ਹਾਲ ਵਾਸੀ ਨੋਇਡਾ ਦਿੱਲੀ ਵਜੋਂ ਹੋਈ ਹੈ। ਪੁਲਸ ਨੇ ਇਸ ਨਾਈਜੀਰੀਅਨ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਏ.ਆਈ. ਜੀ. ਰੂਪਨਗਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਐੱਸ. ਟੀ. ਐੱਫ.-4 ਮੋਹਾਲੀ ਨੂੰ ਗੁਪਤ ਸੂਚਨਾ ਮਿਲੀ ਕਿ ਨਾਈਜੀਰੀਅਨ ਔਰਤ ਜੁਆਏ ਚਿਕਾ ਉਜ਼ੋਮਾ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ, ਅੱਜ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ-ਮੋਹਾਲੀ ਆਈ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਰਾਮ ਦਰਸ਼ਨ, ਮੁੱਖ ਅਫਸਰ ਥਾਣਾ ਐੱਸ. ਟੀ. ਐੱਫ. ਫੇਸ-4 ਏ. ਐੱਸ. ਆਈ. ਅਵਤਾਰ ਸਿੰਘ, ਏ. ਐੱਸ. ਆਈ. ਬਲਜੀਤ ਸਿੰਘ, ਏ. ਐੱਸ. ਆਈ. ਗੁਰਅੰਮ੍ਰਿਤ ਸਿੰਘ ਅਤੇ ਮਹਿਲਾ ਸਿਪਾਹੀ ਦਲਜੀਤ ਕੌਰ ਸਮੇਤ ਪੁਲਸ ਪਾਰਟੀ ਨੇੜੇ ਪੇਚਰ ਪਾਰਕ, ਫੇਸ-9 ‘ਚ ਪੁੱਜ ਕੇ ਉਕਤ ਔਰਤ ਨੂੰ ਕਾਬੂ ਕਰ ਲਿਆ। ਜਿਸ ਦੀ ਤਲਾਸ਼ੀ ਲੈਣ ਤੋਂ ਉਕਤ ਪਾਸੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਪੁਲਸ ਉਕਤ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

EDITED BY :: SARA YAHA

LEAVE A REPLY

Please enter your comment!
Please enter your name here