

ਮੋਗਾ (ਸਾਰਾ ਯਹਾ )— ਮੋਗਾ ਜ਼ਿਲੇ ਦੇ ਪਿੰਡ ਝੰਡਿਆਨੇ ਫਰਕੀ ਦੇ ਨੌਜਵਾਨ ਹਰਪੇਸ਼ ਸਿੰਘ ਤੇਜੀ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਨੀਲਾ ਵਿਖੇ ਇਕ ਕਾਰੋਬਾਰ ਕਰਦੇ ਹਰਪੇਸ਼ ਸਿੰਘ ਤੇਜੀ ‘ਤੇ ਹਮਲਾਵਰਾਂ ਨੇ 7 ਗੋਲੀਆਂ ਮਾਰੀਆਂ, ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਵੱਲੋਂ ਮਨੀਲਾ ਵਿਖੇ ਪੰਜਾਬੀ ਭਾਈਚਾਰੇ ਨਾਲ ਤਾਲਮੇਲ ਬਣਾ ਕੇ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
First Published: Saturday, 12 May 2018























