*7 ਜੂਨ ਨੂੰ ‘ਇੰਸਪਾਇਰ ਇੰਮੀਗ੍ਰੇਸ਼ਨ’ ਦੇ ਦਫ਼ਤਰ ਝੁਨੀਰ ਵਿਖੇ ਏਜੰਟ ਵੱਲੋਂ ਕੀਤੀ ਲੁੱਟ ਖਿਲਾਫ਼ ਧਰਨਾ – ਪੰਜਾਬ ਕਿਸਾਨ ਯੂਨੀਅਨ. 9ਜੂਨ*

0
40

ਮਾਨਸਾ  (ਸਾਰਾ ਯਹਾਂ/ਮੁੱਖ ਸੰਪਾਦਕ)-ਪੰਜਾਬ ਕਿਸਾਨ ਯੂਨੀਅਨ ਦੀ ਜਿਲਾ ਮੀਟਿੰਗ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਫਫੜੇ ਭਾਈਕੇ ਵਿਖੇ ਹੋਈ I ਮੀਟਿੰਗ ਦੌਰਾਨ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਅਤੇ ਏਜੰਟਾਂ ਹੱਥੋਂ ਉਜਾੜੇ ਰਾਹ ਤੁਰੇ ਨੌਜਵਾਨਾਂ ਦੇ ਮਸਲੇ ਤੇ ਵਿਸ਼ੇਸ਼ ਚਰਚਾ ਕੀਤੀ ਗਈ I ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਆਗੂ ਰੁਲਦੂ ਸਿੰਘ ਮਾਨਸਾ,ਗੁਰਨਾਮ ਸਿੰਘ ਭੀਖੀ,ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਦੇਸ ਭਰ ਵਿੱਚ ਡਿਗਰੀਆਂ ਲੈ ਕੇ ਰੁਜਗਾਰ ਦੀ ਭਾਲ ਵਿੱਚ ਤੁਰੇ ਨੌਜਵਾਨ ਕਿਸੇ ਅਦਾਰੇ ਵਿੱਚ ਕੰਮਕਾਰ ਨਾਂ ਮਿਲਦਾ ਦੇਖ ਅਖੀਰ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਲੋੜ ਵਿੱਚੋਂ ਆਏ ਦਿਨ ਏਜੰਟਾਂ ਦੇ ਜਾਲ ਵਿੱਚ ਫਸ ਰਹੇ ਹਨ I ਕਰਜਾ ਚੱਕ ਕੇ ਸਾਲਾਂ ਬੱਧੀ ਲਟਕਣ ਤੋਂ ਬਾਅਦ ਨੌਜਵਾਨ ਮਾਨਸਿਕ ਤਨਾਅ ਦੇ ਚੱਲਦਿਆਂ ਨਸੇ ਦੀ ਘੋਰ ਦਲਦਲ ਵਿੱਚ ਜਾ ਡਿੱਗਦੇ ਹਨ, ਅਤੇ ਸਾਡੀਆਂ ਸਰਕਾਰਾਂ ਬਜਾਏ ਦੇਸ ਦੀ ਨਵੀਂ ਪੀੜੀ ਨੂੰ ਪੈਰਾਂ ਸਿਰ ਖੜਾ ਕਰਨ ਦੇ ਸਗੋਂ ਜਿੰਨਾਂ ਲੋਕਾਂ ਕੋਲ ਮਾੜਾ ਮੋਟਾ ਰੋਟੀ ਦਾ ਬੰਦੋਬਸਤ ਹੈ,ਓਹ ਵੀ ਖੋਹਣ ਦੇ ਰਸਤੇ ਪਈਆਂ ਹੋਈਆਂ ਹਨ I ਉਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਅਧਾਰਿਤ ਪੰਜਾਬ ਨੁੰ ਉਜਾੜਣ ਲਈ ਤਿੰਨ ਖੇਤੀ ਕਾਨੂੰਨ ਲੈ ਕੇ ਆਂਦੇ ਓਥੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਖੇਤੀ ਅਧੀਨ ਜ਼ਮੀਨ ਗ੍ਰਹਿਣ ਕਰਨ ਦੇ ਤੁਗਲਕੀ ਫਰਮਾਨ ਜਾਰੀ ਕਰਕੇ ਲੋਕਾਂ ਨੂੰ ਰੋਟੀ ਤੋਂ ਵਾਝਾਂ ਕਰਨ ਦੀ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ I ਜਿਸਨੂੰ ਮਿਹਨਤਕਸ ਖੇਤੀ ਤੇ ਨਿਰਭਰ ਲੋਕ ਕਦੇ ਬਰਦਾਸਿਤ ਨਹੀਂ ਕਰਨਗੇ I ਸੂਬਾ ਆਗੂ ਗੋਰਾ ਸਿੰਘ ਭੈਣੀਬਾਘਾ,ਗੁਰਜੰਟ ਸਿੰਘ ਮਾਨਸਾ,ਜਿਲਾ ਜਰਨਲ ਸਕੱਤਰ ਪੰਜਾਬ ਸਿੰਘ ਅਕਲੀਆ ਅਤੇ ਝੁਨੀਰ ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟ ਧਰਮੂੰ ਨੇ ਕਿਹਾ ਕਿ ਉਪਰੋਕਤ ਮਸਲੇ ਦੀ ਤਰਾਂ ‘ਕੋਸਵ ਵੇ ਇੰਮੀਗਰੇਸਨ ਖੰਨਾ’ ਵੱਲ ਮਾਨਸਾ ਜਿਲੇ ਦੀ ਪੀੜਤ ਧਿਰ ਦਾ ਦਸ ਲੱਖ ਰੂਪੈ ਦੇ ਦੇਣ ਲੈਣ ਦਾ ਮਸਲਾ ਵੀ ਅੱਜ ਜੱਥੇਬੰਦੀ ਨੇ ਵਿਚਾਰ ਅਧੀਨ ਕੀਤਾ ਜਿਸਤੇ ਅਗਲੀ ਮੀਟਿੰਗ ਵਿੱਚ ਵਿਚਾਰ ਕੇ ਐਕਸਨ ਉਲੀਕਿਆ ਜਾਵੇਗਾ,ਫਿਲਹਾਲ ਝੁਨੀਰ ਮਾਮਲੇ ਨਾਲ ਸੰਬੰਧਿਤ ਕਰਜੇ ਹੇਠ ਫਸੇ ਨੌਜਵਾਨਾਂ ਨੂੰ ਏਜੰਟ ਤੋਂ ਪੈਸਾ ਵਾਪਿਸ ਕਰਵਾਉਣ ਲਈ 17 ਜੂਨ ਨੂੰ ‘ਇੰਸਪਾਇਰ ਇੰਮੀਗਰੇਸ਼ਨ’ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ I ਉਨਾਂ ਕਿਹਾ ਕਿ ਇਹ ਮਾਮਲਾ ਪ੍ਰਸਾਸਨ ਦੇ ਦਰਵਾਜ਼ੇ ਇਨਸਾਫ਼ ਲੈਣ ਲਈ ਗੇੜੇ ਦੇਣ ਉਪਰੰਤ ਯੂਨੀਅਨ ਕੋਲ ਪੁੱਜਾ ,ਜੱਥੇਬੰਦੀ ਇਸਨੂੰ ਧਰਨਾ ਦੇ ਕੇ ਸਿਰੇ ਚਾੜੇਗੀ I ਆਗੂਆਂ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਅੰਦਰ ‘ਚਿੱਪ ਵਾਲੇ ਮੀਟਰ’ ਜੋ ਸਰਕਾਰੀ ਤੇ ਪਰਾਈਵੇਟ ਮੁਲਾਜਮਾਂ ਦੇ ਘਰਾਂ ਤੋਂ ਲਗਾਉਣ ਦੀਆਂ ਸਰਕਾਰ ਵੱਲੋਂ ਨੀਤੀਆਂ ਘੜੀਆਂ ਗਈਆਂ ਹਨ,ਜੱਥੇਬੰਦੀ ਇਸ ਦੇ ਵਿਰੁੱਧ ਮੁਲਾਜਮਾਂ ਦੇ ਮੋਢੇ ਨਾਲ ਮੋਢਾ ਲਗਾਕੇ ਸਰਕਾਰ ਦੇ ਫੈਸਲੇ ਨੂੰ ਰੱਦ ਕਰਾਉਣ ਲਈ ਆਵਾਜ ਬੁਲੰਦ ਕਰੇਗੀI ਇਸ ਸਮੇਂ ਜਗਤਾਰ ਸਿੰਘ ਸਹਾਰਨਾ,ਕਰਨੈਲ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ, ਦਰਸਨ ਮੰਘਾਣੀਆਂ, ਕਪੂਰ ਸਿੰਘ ਪਰੇਮੀ,ਰਾਜੂ ਸਿੰਘ ਸਰਪੰਚ,ਬਲਦੇਵ ਸਿੰਘ ਭੀਖੀ,ਮਨਜੀਤ ਸਿੰਘ ਸੋਢੀ,ਮੱਖਣ ਮਾਨ ਤੋਂ ਇਲਾਵਾ ਜਿਲੇ ਭਰ ਦੇ ਵਰਕਰ ਹਾਜਿਰ ਸਨ I

NO COMMENTS