

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਦੋਵਾਂ ਨੇ ਕਦੇ ਵੀ ਇਸ ਸਵਾਲ ‘ਤੇ ਕੋਈ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ। ਹੁਣ ਤੱਕ ਰਣਵੀਰ ਸਿੰਘ ਤੇ ਦੀਪਿਕਾ ਇਹੀ ਆਖਦੇ ਰਹੇ ਹਨ ਕਿ ਜਦੋਂ ਵੀ ਅਜਿਹਾ ਹੋਵੇਗਾ, ਤੁਹਾਨੂੰ ਪਤਾ ਲੱਗ ਜਾਵੇਗਾ। ਇਸ ਸਾਲ ਦੀ ਸ਼ੁਰੂਆਤ ਤੋਂ ਖਬਰਾਂ ਆ ਰਹੀਆਂ ਸਨ ਕਿ ਇਸ ਸਾਲ ਦੇ ਅੰਤ ਤੱਕ ਦੋਵੇਂ ਵਿਆਹ ਕਰਵਾ ਲੈਣਗੇ। ਹਾਲ ਹੀ ‘ਚ ਦੀਪਿਕਾ ਤੇ ਰਣਵੀਰ ਨੇ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਹੈ। ਪੋਸਟ ਸ਼ੇਅਰ ਕਰਦਿਆਂ ਦੀਪਿਕਾ ਨੇ ਲਿਖਿਆ, ”ਇੰਨੇ ਸਾਲਾਂ ਤੋਂ ਤੁਹਾਡਾ ਖੂਬ ਪਿਆਰ ਮਿਲਿਆ। ਹੁਣ ਸਾਡੇ ਆਉਣ ਵਾਲੇ ਪਿਆਰ ਤੇ ਦੋਸਤੀ ਦੇ ਰਿਸ਼ਤੇ ਨੂੰ ਵੀ ਪਿਆਰ ਦਿਓਜੀ।” ਦੱਸ ਦੇਈਏ ਕਿ ਦੋਵਾਂ ਦਾ ਵਿਆਹ 14-15 ਨਵੰਬਰ ਨੂੰ ਰੱਖਿਆ ਗਿਆ ਹੈ।
ਦੀਪਿਕਾ ਤੇ ਰਣਵੀਰ ਨੇ ਵਿਆਹ ਦੇ ਵੈਨਿਊ ਤੇ ਡੀਟੇਲਸ ਸ਼ੇਅਰ ਨਹੀਂ ਕੀਤੀ ਹੈ। ਹਾਲਾਂਕਿ ਖਬਰਾਂ ਆ ਰਹੀਆਂ ਹਨ ਕਿ ਰਣਵੀਰ ਤੇ ਦੀਪਿਕਾ ਦੇ ਵਿਆਹ ਦਾ ਵੈਨਿਊ ਇਟਲੀ ਦਾ ਲੇਕ ਕੋਮਾ ਹੋਵੇਗਾ। ਉਥੇ ਹੀ ਵਿਆਹ ਦਾ ਸਮਾਰੋਹ ‘ਚ ਕੁਲ ਚਾਰ ਗ੍ਰੈਂਡ ਫੰਕਸ਼ਨ ਹੋਣਗੇ। ਇਸ ‘ਚ ਰਿਸੈਪਸ਼ਨ ਸਮੇਤ ਹੋਰ ਵੀ ਕਈ ਫੰਕਸ਼ਨ ਹੋਣਗੇ। ਇਸ ਵਿਆਹ ‘ਚ ਪਰਿਵਾਰ ਤੋਂ ਇਲਾਵਾ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਇਨ੍ਹਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਹੋਵੇਗਾ। ਮਹਿਮਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵਿਆਹ ਦੌਰਾਨ ਉਹ ਫੋਨ ਦਾ ਇਸਤੇਮਾਲ ਨਾ ਕਰਨ।
EDITED BY : SARA YAHA | | Last Updated : 6:50 pm 21 October 2018






















