

ਮਾਨਸਾ: {ਜੋਨੀ ਜਿੰਦਲ}ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋ ਇੱਥੋ ਦੇ ਸ੍ਰੀ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਅਨਾਜ ਮੰਡੀ ਵਿਖੇ ੧ ਤੋ ੭ ਦਸੰਬਰ ਤੱਕ ਕਰਵਾਈ ਜਾ ਰਹੇ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਨੂੰ ਲੈ ਕੇ ਸਹਿਰ ਵਿੱਚ ਕਲਸ਼ ਅਤੇ ਸੋਭਾ ਯਾਤਰਾ ਕੱਢੀ ਗਈ ਇਹ ਸੋਭਾ ਯਾਤਰਾ ਗਊਸਾਲਾ ਭਵਨ ਤੋ ਸੁਰੂ ਹੋ ਕੇ ਮੇਨ ਬਜਾਰ ,ਖੂਹ ਵਾਲੀ ਗਲੀ, ਜੈਨ ਸਕੂਲ ਵਾਲੀ ਗਲੀ, ਜਵਾਹਰਕੇ ਰੋਡ ਤੋ ਹੁੰਦੀ ਹੋਈ ਸ਼੍ਰੀ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਅਨਾਜ ਮੰਡੀ ਵਿੱਚ ਪਹੁੰਚੀ
ਕਲਸ਼ ਯਾਤਰਾ ਦਾ ਸੁੱਭ ਆਰੰਭ ਰਮੇਸ ਜਿੰਦਲ, ਡਾ: ਮਨੋਜ ਬਾਲਾ ,ਸੁਰਿੰਦਰ ਪਿੰਟਾ, ਪਵਨ ਕੁਮਾਰ ਮਹਾਵੀਰ , ਘਣਸਾਮ ਦਾਸ, ਆਰ ਸੀ ਗੋਇਲ ਐਡਵੋਕੇਟ , ਰਾਜ ਕੁਮਾਰ ਰਾਜੂ, ਦੀਪਕ ਕੁਮਾਰ , ਅਮਰਨਾਥ ਲੀਲਾ , ਸੁਰਿੰਦਰ ਮੀਰਪੁਰੀਆ ਆਦਿ ਨੇ ਪਹੁੰਚਕੇ ਨਾਰੀਅਲ ਦੀ ਰਸਮ ਅਦਾ ਕਰਕੇ ਸੋਭਾ ਯਾਤਰਾ ਦਾ ਸੁੱਭ ਆਰੰਭ ਕੀਤਾ ।ਸਮਾਗਮ ਦੀ ਜਾਣਕਾਰੀ ਦਿੰਦੀਆ ਸਵਾਮੀ ਉਮੇਸ਼ਾਨੰਦ ਜੀ ਨੇ ਦੱਸਿਆ ਕਿ ਕਲਸ ਯਾਤਰਾ ਵਿੱਚ ੫੦੧ ਔਰਤਾ ਨੇ ਆਪਣੇ ਸਿਰਾ ਤੇ ਕਲਸ ਚੁੱਕੇ ਜਿਸ ਦਾ ਉਪਦੇਸ ਸਮਾਜ ਕਲਿਆਣ ਅਤੇ ਵਿਸਵ ਵਿਚ ਸਾਂਤੀ ਦੀ ਸਥਾਪਨਾ ਹੈ।
EDITED BY : SARA YAHA | | Last Updated : 7:12 PM 2 ਦਸੰਬਰ 2018























