03 ਅਪ੍ਰੈਲ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸ਼ਕਤੀ ਕੀਰਤਨ ਮੰਡਲ ਜੈ ਮਾਂ ਮੰਦਰ ਵਲੋਂ ਹਰ ਸਾਲ 501ਕੰਜਕਾ ਦਾ ਪੂਜਨ ਕੀਤਾ ਜਾਂਦਾ ਹੈ ਸੰਗੀਤਮਈ ਕੀਰਤਨ ਉਪਰੰਤ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ ਇਹ ਜਾਣਕਾਰੀ ਦਿੰਦਿਆਂ ਮੰਦਰ ਦੇ ਸੀਨੀਅਰ ਮੀਤ ਪ੍ਰਧਾਨ ਬਿੰਦਰਪਾਲ ਗਰਗ ਨੇ ਦੱਸਿਆ ਕਿ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਅਗਵਾਈ ਹੇਠ ਇਸ ਸਾਲ ਦਾ ਇਹ ਸਮਾਗਮ ਚੇਤ ਸੁਦੀ ਦੁਰਗਾ ਅਸ਼ਟਮੀ ਅਪ੍ਰੈਲ 5 ਦਿਨ ਸ਼ਨੀਵਾਰ ਨੂੰ ਜੈ ਮਾਂ ਮੰਦਰ ਰਮਨ ਸਿਨੇਮਾ ਰੋਡ ਵਿਖੇ ਕੀਤਾ ਜਾਵੇਗਾ ਜਿਸ ਵਿੱਚ 501 ਕੰਜਕਾਂ ਦਾ ਪੂਜਨ ਅਤੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। ਇਸਤਰੀ ਸਤਿਸੰਗ ਸਭਾ ਜੈ ਮਾਂ ਮੰਦਰ ਵਲੋਂ ਸੰਗੀਤਮਈ ਗੁਣਗਾਨ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ ਰਕੇਸ਼ ਜੈਨ ਸਮੇਤ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਹੋ ਕੇ ਧਾਰਮਿਕ ਰਸਮਾਂ ਅਦਾ ਕਰਨਗੇ।
ਇਸ ਮੌਕੇ ਮੰਡਲ ਦੇ ਮੈਂਬਰ ਵਿਨੋਦ ਕੁਮਾਰ ਬਾਂਸਲ,ਕਿ੍ਸ਼ਨ ਲਾਲ ਮਦਾਨ,ਰਾਜੀਵ ਕੁਮਾਰ ਗੋਇਲ, ਭਗਵਾਨ ਦਾਸ, ਅਭਿਸ਼ੇਕ ਜੈਨ ਸਮੇਤ ਮੈਂਬਰ ਹਾਜ਼ਰ ਸਨ।