ਮਾਨਸਾ ,( ਬੀਰਬਲ ਧਾਲੀਵਾਲ )26 ਜਨਵਰੀ ਅੱਜ ਮਿਤੀ 26.01.2020 ਨੂੰ 26 ਜਨਵਰੀ ਦੇ ਸ਼ੁੱਭ ਦਿਹਾੜੇ ਤੇ ਮਾਨਸਾ ਵਿਖੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਫਰੀਡਮ ਫਾਈਟਰ ਦੇ ਪਰਿਵਾਰਾਂ ਨੂੰ ਜੋ ਪਾਸ ਬਲਾਕ ਸਮੇਤ ਮੁਹੱਈਆ ਕਰਵਾਏ ਗਏ ਸਨ, ਉਸ ਬਲਾਕ ਵਿੱਚੋਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਬੜੇ ਹੀ ਗੈਰਮਈ ਢੰਗ ਨਾਲ ਉਠਾ ਕੇ ਪੱਤਰਕਾਰਾਂ ਅਤੇ ਵਕੀਲਾਂ ਵਾਲੇ ਬਲਾਕ ਵਿੱਚ ਬਿਠਾ ਦਿੱਤਾ ਗਿਆ। ਜਿੱਥੇ ਉਹਨਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੋਈ ਅਤੇ ਬਣਦਾ ਸਨਮਾਨ ਸਰੋਪਾ ਨਹੀਂ ਦਿੱਤਾ ਗਿਆ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਬਿਨਾਂ ਸਨਮਾਨ ਤੋਂ ਸਿਰਫ਼ ਮਿਲ ਕੇ ਚਲੇ ਗਏ। ਜੱਥੇਬੰਦੀ ਨੇ ਮੰਤਰੀ ਜੀ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ 26 ਜਨਵਰੀ ਤੇ 15 ਅਗਸਤ ਅਜਿਹੇ ਮੌਕਿਆਂ ਤੇ ਬਣਦਾ ਸਨਮਾਨ ਨਾ ਦੇਣ ਬਾਰੇ ਮੰਗ ਪੱਤਰ ਦਿੱਤਾ ਗਿਆ। ਕੁੱਝ ਸਮਾਂ ਪ੍ਰਸ਼ਾਸ਼ਨ ਦੇ ਕਹਿਣ ਤੇ ਜੱਥੇਬੰਦੀ ਕੁਰਸੀਆਂ ਤੇ ਬੈਠੀ ਰਹੀ ਪਰ ਕੋਈ ਪੁੱਛ-ਪੜਤਾਲ ਨਾ ਹੁੰਦੀ ਦੇਖ ਕੇ ਜੱਥੇਬੰਦੀ ਵੱਲੋਂ ਸਮਾਗਮ ਦਾ ਵਾਕਆਊਟ ਕੀਤਾ ਗਿਆ ਅਤੇ ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਅਤੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਸੂਬਾ ਖ਼ਜਾਨਚੀ ਭਰਪੂਰ ਸਿੰਘ ਰੰਘੜਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਰਕਾਰ ਉਹਨਾਂ ਦਾ ਸਨਮਾਨ ਨਹੀਂ ਕਰ ਸਕਦੀ ਤਾਂ ਉਹਨਾਂ ਨੂੰ ਨਿਓਤਾ ਦੇ ਕੇ ਅਪਮਾਨ ਵੀ ਨਾ ਕਰੇ। ਉਹਨਾਂ ਦੇ ਬਜੂਰਗਾਂ ਵੱਲੋਂ ਜੋ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜਾਦ ਕਰਵਾਇਆ ਹੈ ਅੱਜ ਇਸ ਦੇਸ਼ ਵਿੱਚ ਉਹਨਾਂ ਦਾ ਬਣਦਾ ਸਨਮਾਨ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਕਿ ਉਹ ਹੱਕਦਾਰ ਹਨ। ਜੱਥੇਬੰਦੀ ਵੱਲੋਂ ਇਸ ਵਿਵਹਾਰ ਦੀ ਸਖ਼ਤ ਅਲੋਚਨਾ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਚਤਿੰਨ ਸਿੰਘ ਸੇਖੋਂ, ਸੀਨੀਅਰ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਬਰਾੜ, ਬਲਾਕ ਪ੍ਰਧਾਨ ਮਹਿੰਦਰ ਸਿੰਘ ਬਰ੍ਹੇ, ਪ੍ਰੈੱਸ ਸਕੱਤਰ ਕਮਲਪ੍ਰੀਤ ਸਿੰਘ ਰੂਬੀ, ਰਾਜਵੀਰ ਸਿੰਘ, ਗੁਰਵਿੰਦਰ ਸਿੰਘ ਬਰ੍ਹੇ, ਪੂਰਨ ਸਿੰਘ ਬੁਢਲਾਡਾ, ਪ੍ਰਚਾਰਕ ਬਲਜੀਤ ਸਿੰਘ ਸੇਠੀ, ਸੁਖਦੀਪ ਰੱਲਾ, ਸਾਧੂ ਸਿੰਘ, ਬਲਵਿੰਦਰ ਸਿੰਘ, ਜਸਵੀਰ ਭੈਣੀ ਬਾਘਾ, ਹਰਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਫਰੀਡਮ ਫਾਈਟਰਾਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।