2012 Delhi gang rape case: ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਰੱਦ, 22 ਜਨਵਰੀ ਨੂੰ ਫਾਂਸੀ ਪੱਕੀ

0
42

ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਰੱਦ, 22 ਜਨਵਰੀ ਨੂੰ ਫਾਂਸੀ ਪੱਕੀ,ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਕੇਸ ‘ਚ 2 ਦੋਸ਼ੀਆਂ ਵੱਲੋਂ ਪਾਈਆਂ ਕਿਊਰੇਟਿਵ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਹਨ।

ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਜਸਟਿਸ ਐੱਨ. ਵੀ. ਰਮਨਾ, ਅਰੁਣ ਮਿਸ਼ਰਾ, ਰੋਹਿੰਟਨ ਫਲੀ ਨਰੀਮਨ, ਆਰ. ਭਾਨੂੰਮਤੀ ਅਤੇ ਅਸ਼ੋਕ ਭੂਸ਼ਣ ਦੋਹਾਂ ਦੋਸ਼ੀਆਂ ਵਲੋਂ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਵਿਨੇ ਸ਼ਰਮਾ ਅਤੇ ਮੁਕੇਸ਼ ਨੇ ਫਾਂਸੀ ਦੀ ਸਜ਼ਾ ਖਿਲਾਫ ਕਿਊਰੇਟਿਵ ਪਟੀਸ਼ਨ ਪਾਈ ਸੀ।

ਜ਼ਿਕਰਯੋਗ ਹੈ ਕਿ ਅਦਾਲਤ ਨੇ ਪਿਛਲੇ ਦਿਨੀਂ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਸੀ। ਜਿਸ ਦੌਰਾਨ ਹੁਣ ਚਾਰੇ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਫਾਂਸੀ ਦਿੱਤੀ ਜਾਵੇਗੀ।

ANI@ANI

2012 Delhi gang rape case: Supreme Court dismisses curative petitions of two convicts – Vinay Kumar Sharma and Mukesh Singh.

78712:42 AM – Jan 14, 2020Twitter Ads info and privacy200 people are talking about this

NO COMMENTS