ਹਾਈਕੋਰਟ ਨੇ ਗੁਰਦੁਆਰਾ ਭਾਈ ਬਹਿਲ ਦਾ ਝਗੜਾ ਨਿਪਟਾਇਆ। ਰਸੀਵਰ ਹਟਾਇਆ – ਹਰਦੇਵ ਸਿੰਘ (ਬਾਦਲ) ਪ੍ਰਬੰਧਕ ਨਿਯੁਕਤ

0
3

ਮਾਨਸਾ,17 ਮਈ (ਹੀਰਾ ਸਿੰਘ ਮਿੱਤਲ)  ਇਲਾਕੇ ਦੇ ਬਹੁਤ ਹੀ ਮਹੱਤਵਪੂਰਨ ਗੁਰਦੁਆਰਾ ਸਾਹਿਬ ਸ਼੍ਰੀ ਭਾਈ ਬਹਿਲੋ ਫਫੜੇ ਭਾਈਕੇ ਦੇ ਪ੍ਰਬੰਧ ਦੇ ਝਗੜੇ ਦਾ ਮਸਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਨਿਪਟਾ ਦਿੱਤਾ ਹੈ। ਇਸ ਸੰਬੰਧੀ ਮਾਨਯੋਗ ਅਦਾਲਤ ਦੇ ਫੈਸਲੇ ਦੀ ਕਾਪੀ ਪੇਸ਼ ਕਰਦਿਆਂ ਐਡਵੋਕੇਟ ਬੀਰਦਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਹੈ ਕਿ ਉਹ ਗੁਰਦੁਆਰਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 15 ਦਿਨਾਂ ਦੇ ਅੰਦਰ ਅੰਦਰ ਕਰਵਾਉਣ। ਇੱਥੇ ਇਹ ਵੀ ਵਰਨਣ ਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਅਵਤਾਰ ਸਿੰਘ, ਗੁਰਜੰਟ ਸਿੰਘ (ਅਪੀਲ ਕਰਤਾ) ਅਤੇ ਹਰਦੇਵ ਸਿੰੰਘ, ਸੁਖਦੇਵ ਸਿੰਘ ਅਤੇ ਨਵਤੇਜ ਸਿੰਘ (ਰੈਸਪੋਡੈਂਟਸ) ਵਿਚਕਾਰ ਮਾਨਯੋਗ ਹਾਈਕੋਰਟ ਵਿੱਚ ਕੇਸ ਚਲਦਾ ਸੀ, ਕੇਸ ਚਲਦੇ ਦੌਰਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਰਸੀਵਰ ਬਲਤੇਜ ਸਿੰਘ ਜੀ ਦੇਖਦੇ ਸਨ। ਮਾਨਯੋਗ ਆਦਲਤ ਦੇ ਫੈਸਲੇ ਅਨੁਸਾਰ ਰਸੀਵਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਨਵੀਂ ਚੋਣ ਹੋਣ ਤੱਕ ਹਰਦੇਵ ਸਿੰਘ (ਬਾਦਲ) ਨੂੰ ਗੁਰਦੁਆਰਾ ਸਾਹਿਬ ਸ਼੍ਰੀ ਭਾਈ ਬਹਿਲੋ ਦੇ ਪ੍ਰਬੰਧ ਸੰਬੰਧੀ ਮਸਲੇ ਦੇਖਣ ਲਈ ਕਿਹਾ ਗਿਆ ਹੈ। ਪਿੰਡ ਵਾਸੀਆਂ ਵਿੱਚ ਇਸ ਫੈਸਲੇ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ।

NO COMMENTS