ਮਾਨਸਾ {(ਸਾਰਾ ਯਹਾ,ਬਲਜੀਤ ਸ਼ਰਮਾ,ਜੋਨੀ ਜਿੰਦਲ} ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵੱਲੋ ਹਰ ਸਾਲ ਅੱਸੂ ਦੇ ਨਵਰਾਤਿਆ ਵਿੱਚ ਖੇਡੀ ਜਾ ਰਹੀ ਸ਼੍ਰੀ ਰਾਮ ਲੀਲਾ ਦੀ ਅੱਠਵੀ ਨਾਈਟ ਦਾ ਉਦਘਾਟਨ ਮਾਨ ਤੇ ਸਤਿਕਾਰ ਯੋਗ ਮਾਨਸਾ ਸ਼ਹਿਰ ਦੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਵਿਨੋਦ ਭੰਮਾ ਤੇ ਖਜਾਨਚੀ ਯੋਕੇਸ ਸੋਨੁੰ ਨੇ ਆਪਣੇ ਕਰ ਕਮਲਾਂ ਨਾਲ ਕਰਦਿਆ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਮਿਲਣ ਵਾਲੀਆ ਸਿੱਖਿਆ ਤੇ ਅਮਲ ਕਰਨਾ ਚਾਹੀਦਾ ਹੈ ।ਸਾਨੂੰ ਸਾਰਿਆ ਨੂੰ ਸੱਚੇ ਸੁੱਚੇ ਮਾਰਗ ਤੇ ਚੱਲਣਾ ਚਾਹੀਦਾ ਹੇ । ਕਿਊਕਿ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੁੰਦੀ ਹੈ । ।ਇਸ ਮੋਕੇ ਤੇ ਉਹਨਾ ਨੁੰ ਜੀ ਆਇਆ ਆਖਦੇ ਹੋਏ ਕਲੱਬ ਦੇ ਚੇਅਰਮੈਨ ਸ੍ਰੀ ਅਸ਼ੋਕ ਗਰਗ ਤੇ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ , ਤੇ ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਰੱਲਾ ,ਕੈਸ਼ੀਅਰ ਵਿਜੈ ਕੁਮਾਰ ਤੇ ਬਨਵਾਰੀ ਬਜਾਜ , ਬਲਜੀਤ ਸਰਮਾ ਤੇ ਅਰੂਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਇਸ ਮੋਕੇ ਵਿਸੇਸ ਤੋਰ ਪਹੁਚੇ ਭੀਮ ਸੈਨ ਹੈਪੀ ਠੇਕੇਦਾਰ ਤੇ ਅਸ਼ੀਸ ਗਰਗ ਪੁੱਤਰ ਨਰਾਇਣ ਗਰਗ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਦੇ ਸੀਨ ਵਿੱਚ ਸਭ ਤੋ ਪਹਿਲਾ ਸੀਤਾ ਰਾਮ ਲਛਮਣ ਦੀ ਆਰਤੀ ਉਤਾਰੀ ਗਈ ।ਉਸ ਤੋ ਬਾਅਦ ਦਿਖਾਇਆ ਗਿਆ ਕਿ ਪ੍ਰਭੂ ਰਾਮ ਜੀ ਦਾ ਪੰਚਵਟੀ ਵਿਚ ਡੇਰਾ ਲਗਾaੁਣਾ ।ਪੰਚਵੰਟੀ ਅਤਿ ਸੁੰਦਰ ਆਜ ਅਵਧ ਸੇ ਬੜਕਰ ਅਵਧ ਨਹੀ ਜਾਏਗੇ ਯਹੀ ਬਤਾਏਗੇ ੧੪ ਸਾਲ ਕਾ ਪ੍ਰਣ ,,, ਪੰਚਵਟੀ ਵਿੱਚ ਸਰੂਪਨਖਾ ਦਾ ਆਉਣਾ ਅਤੇ ਪ੍ਰਭੂ ਰਾਮ ਨੂੰ ਸ਼ਾਦੀ ਦਾ ਪ੍ਰਸਤਾਵ ਰੱਖਣਾ ,ਰਾਮ ਜੀ ਦੁਆਰਾ ਕਹਿਣਾ ਕਿ ਮੈ ਪਹਿਲਾਂ ਸ਼ਾਦੀ ਸੁਦਾ ਹਾਂ ਅਤੇ ਲਛਮਣ ਜੀ ਵੱਲ ਇਸ਼ਾਰਾ ਕਰਨਾ ਲਛਮਣ ਜੀ ਦਾ ਸਰੂਪਨਖਾ ਦਾ ਨੱਕ ਕੱਟਣਾ ਤੇ ਉਸਦਾ ਆਪਣੇ ਭਰਾ ਖਰ ਦੁਖਨ ਕੋਲ ਜਾਣਾ ਅਤੇ ਖਰ ਦੁਖਣ ਦਾ ਰਾਮ ਨਾਲ ਯੁੱਧ ਵਿਚ ਮਾਰੇ ਜਾਣਾ , ਫਿਰ
ਸਰੂਪਨਖਾ ਦਾ ਆਪਣੇ ਭਾਈ ਰਾਵਨ ਦੇ ਦਰਬਾਰ ਵਿੱਚ ਜਾਣਾ ਅਤੇ ਰਾਮ ਲਛਮਣ ਦੁਆਰਾ aੁਸ ਦਾ ਨੱਕ ਕੱਟਣ ਬਾਰੇ ਦੱਸਣਾ ,ਰਾਵਣ ਦਾ ਮੰਤਰੀਆ ਨੂੰ ਭੇਜਕੇ ਆਪ ਸਾਗਰ ਕਿਨਾਰੇ ਮਾਰੀਚ ਕੋਲ ਜਾਣਾ ਤੇ ਉਸ ਨੂੰ ਮਾਇਆ ਦਾ ਹਿਰਨ ਬਣ ਕੇ ਸੀਤਾ ਨੂੰ ਚੁਰਾਉਣ ਵਿੱਚ ਉਸਦੀ ਮੱਦਦ ਕਰਨ ਲਈ ਕਹਿਣਾ ,ਮਾਰੀਚ ਦਾ ਪੰਚਵਟੀ ਵਿੱਚ ਹਿਰਨ ਦੇ ਮਗਰ ਜਾਣਾ ਤੇ ਮਾਇਆਵੀ ਹਿਰਨ ਦੁਆਰਾ ਹੇ ਲਛਮਣ ਮਾਰ ਡਾਲਾ ਦੀ ਆਵਾਜ ਦੇ ਕੇ ਮਾਂ ਸੀਤਾ ਨੂੰ ਭਰਮਾਉਣਾ ਤੇ ਸੀਤਾ ਮਾਂ ਦਾ ਲਛਮਣ ਨੂੰ ਜਿੱਦ ਕਰਕੇ ਰਾਮ ਜੀ ਦੇ ਮਗਰ ਭੇਜਣਾ ,ਪਿੱਛੋ ਰਾਵਣ ਦਾ ਭੇਸ ਬਦਲ ਕੇ ਆਉਣਾ ਤੇ ਧੋਖੇ ਨਾਲ ਸੀਤਾ ਮਾਂ ਦਾ ਹਰਨ ਕਰਨਾ ਜਟਾਯੂ ਦਾ ਰਾਵਨ ਨਾਲ ਯੁੱਧ ਕਰਨਾ ਤੇ ਮਰਨਾ ਇਹ ਸਭ ਸੀਨ ਦੇਖਣ ਯੋਗ ਸਨ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ ਨੇ ਦੱਸਿਆ ਕਿ ਭਗਵਾਨ ਰਾਮ ਦੇ ਰੋਲ ਵਿੱਚ ਵਿਪਨ ਅਰੋੜਾ , ਲਛਮਣ ਸੋਨੂੰ ਰੱਲਾ, ਸੀਤਾ ਦੇ ਰੋਲ ਕ੍ਰਮਵਾਰ ਤਰਸੇਮ ਹੋਡਾ , ਸਰੂਪਨਖਾ ਨਿਆਰੀਆ , ਖਰ, ਬੰਟੀ , ਦੂਖਣ ਵਿੱਕੀ , ,ਰਾਖਸਸ , ਰਾਜੂ ਬਾਵਾ , ਅਜੈ ,ਨਰੇਸ਼ , ਜੀਵਨ , ਵੀਨੁ, ਚੇਤਨ , ਗਗਨ , ਪਰਵੀਨ ,ਰਾਵਣ ਮੁਕੇਸ ਬਾਸਲ ,ਮਾਰੀਚ ਸੰਟੀ ਅਰੋੜਾ,ਜਟਾਊ ਜੀਵਨ ਸੈਟੀ ਅਰੋੜਾ ਦੀ ਮਾਰੀਚ ਦੀ ਭੂਮਿਕਾ ਦੇਖਣ ਯੋਗ ਸੀ ਕਈ ਕਲਾਕਾਰ ਅਜਿਹੇ ਹੁੰਦੇ ਹਨ ਜਿਨਾ ਨੂੰ ਜਿਹੋ ਜਿਹਾ ਰੋਲ ਮਰਜੀ ਦੇ ਦੇਵੋ ਬਹੁਤ ਅੱਛੇ ਢੰਗ ਨਾਲ ਕਰਦੇ ਹਨ ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਸਾਝੇ ਤੋਰ ਤੇ ਨਿਭਾਈ ।