ਮਾਨਸਾ, 11 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਕਲੱਬ ਮਾਨਸਾ ਵਲੋਂ ਕਰਵਾਈ ਗਈ ਸੰਗੀਤਮਈ ਸ਼ਾਮ ਨੇ ਗੀਤਾਂ, ਗੱਲਾਂ ਦਾ ਚੰਗਾ ਰੰਗ ਬੰਨਿਆ। ਇਸ ਦੌਰਾਨ ਕਲੱਬ ਦੇ ਮੈਂਬਰ ਸ਼ਹਿਰ ਵਾਸੀ ਅਤੇ ਪਤਵੰਤੇ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਅਤੇ ਸੰਗੀਤਮਈ ਪ੍ਰੋਗਰਾਮ ਦਾ ਆਨੰਦ ਮਾਣਿਆ। ਕਲਾਕਾਰਾਂ ਨੇ ਆਪਣੇ ਫਨ ਦਾ ਮੁਜਾਹਰਾ ਕਰਕੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਇਹ ਸਮਾਗਮ ਦੇਰ ਰਾਤ ਤੱਕ ਚੱਲਦਾ ਰਿਹਾ। ਗਾਇਕ ਗੁਣਤਾਜ ਦੰਦੀਵਾਲ ਨੇ ਸਾਡੀਆਂ ਚਾਵਾਂ, ਸਾਡੀਆਂ ਰਾਹਾਂ, ਵੰਜ ਬਰਾਬਰ ਗੱਡਾਂਗੇ, ਦੀਪ ਅਮਨ ਨੇ ਹਿੰਦੀ ਅਤੇ ਪੰਜਾਬੀ ਨਵੇਂ ਗੀਤ ਗਾਏ। ਸੀਰਤ ਸਿੱਧੂ ਨੇ ‘ਮੈਂ ਲੈ ਲਿਆ ਬੁਲੇਟ ਕਾਲੇ ਰੰਗ ਦਾ’ ਅਤੇ ਧੀਆਂ ਗੀਤ ਪੇਸ਼ ਕਰਕੇ ਚੰਗਾ ਰੰਗ ਬੰਨਿਆ। ਕਰਮਜੀਤ ਜੋਤੀ ਨੇ ਦੋਗਾਣੇ ਅਤੇ ਮਲਟੀ ਟੀਮਾਂ ਦੀਆਂ ਖੂਬਸੂਰਤ ਪੇਸ਼ਕਾਰੀਆਂ ਕਰਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਮਾਨਸਾ ਕਲੱਬ ਦਾ ਸੰਪਰਕ ਕੁਣਬਾ ਹੋਰਾਂ ਕਲੱਬਾਂ ਨਾਲ ਵਧਾਉਣ ਅਤੇ ਜੋੜਨ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਮਨੋਰੰਜਨ ਦੇ ਨਾਲ ਨਾਲ ਸਾਡੇ ਲਈ ਸੱਭਿਆਚਾਰਕ ਅਤੇ ਪੁਰਾਤਨ ਗੀਤ ਪੇਸ਼ ਕਰਨ ਤੋਂ ਇਲਾਵਾ ਕਲੱਬ ਪ੍ਰਤੀ ਸੇਵਾਵਾਂ ਦਾ ਇਕ ਸਕੂਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਕਲੱਬ ਦਾ ਸੰਪਰਕ ਚੰਡੀਗੜ੍ਹ, ਜੀਰਕਪੁਰ, ਮੁਹਾਲੀ ,ਪਟਿਆਲਾ ਆਦਿ ਸ਼ਹਿਰਾਂ ਦੇ ਵੱਡੇ ਕਲੱਬਾਂ ਨਾਲ ਰਾਬਤੇ ਵਜੋਂ ਕਾਇਮ ਕਰਕੇ ਇਸ ਕਲੱਬ ਦੀਆਂ ਗਤੀਵਿਧੀਆਂ ਅਤੇ ਕਾਰਗੁਜਾਰੀਆਂ ਨੂੰ ਹੋਰ ਸੋਹਣਾ ਅਤੇ ਸਮਰਪਿਤ ਬਣਾਇਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਮਾਨਸਾ ਕਲੱਬ ਨੂੰ ਇਕ ਜਿੰਮ ਦੇਣ ਦਾ ਵੀ ਵਾਅਦਾ ਕੀਤਾ ਤੇ ਮਾਨਸਾ ਕਲੱਬ ਮਾਨਸਾ ਦਾ ਲੋਧੀ ਕਲੱਬ ਲੁਧਿਆਣਾ ਨਾਲ ਗਠਬੰਧਨ ਦਾ ਨਵੀਨਕਰਣ ਵੀ ਕਰਵਾ ਦੇਣ ਦੀ ਗਲ ਕਹੀ । ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਚਾ, ਜਨਰਲ ਸਕੱਤਰ ਬਲਜੀਤ ਕੜਵਲ, ਵਾਈਸ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਗਲਾ, ਜੁਆਇੰਟ ਸਕੱਤਰ ਮਨਮੋਹਿਤ ਗੋਇਲ ਅਤੇ ਖਜਾਨਚੀ ਨਾਇਬ ਸਿੰਘ ਨੇ ਕਿਹਾ ਕਿ ਇਹ ਸਮਾਗਮ ਕਲੱਬ ਮੈਂਬਰਾਂ ਅਤੇ ਸ਼ਹਿਰੀਆਂ ਨੂੰ ਮਨੋਰੰਜਨ ਦੇ ਨਾਂ ਤੇ ਇਕ ਸਾਂਝ ਵਜੋਂ ਜੋੜਦਾ ਪ੍ਰਤੀਤ ਹੋਇਆ ਕਿਉਂਕਿ ਸਮਾਗਮ ਸਦਕਾ ਹੀ ਅਸੀਂ ਆਪਣੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਇਕ ਮੰਚ ਅਤੇ ਇਕ ਵਿਹੜੇ ਵਿਚ ਇਕੱਤਰ ਹੋ ਕੇ ਖੁਸ਼ੀਆਂ ਮਾਣਦੇ ਹਾਂ। ਜਿੰਦਗੀ ਵਿਚ ਖੁਸ਼ੀਆਂ ਭਰੇ ਪਲ ਹੋਣੇ ਜਰੂਰੀ ਹਨ ਅਤੇ ਭਵਿੱਖ ਵਿਚ ਵੀ ਕਲੱਬ ਅਜਿਹੇ ਕਾਰਜ ਕਰਦਾ ਰਹੇਗਾ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਫਾਇਨਟੋਨ ਕੰਪਨੀ ਦੇ ਰਜਿੰਦਰ ਸਿੰਘ ਅਤੇ ਅਸ਼ੋਕ ਬਾਂਸਲ ਨੇ ਵੀ ਕਲੱਬ ਅਤੇ ਪ੍ਰੋਗਰਾਮ ਨੂੰ ਸਹਿਯੋਗ ਦਿੰਦਿਆਂ ਇਹ ਰੰਗਾਰੰਗ ਪ੍ਰੋਗਰਾਮ ਕਰਵਾਉਣ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਕਲੱਬ ਦੇ ਯਤਨਾਂ ਸਦਕਾ ਮਾਨਸਾ ਕਲੱਬ ਦੇ ਵਿਹੜੇ ਵਿਚ ਲੱਗੀਆਂ ਸੰਗੀਤਮਈ ਰੌਣਕਾਂ ਨੇ ਇਕ ਅਮਿੱਟ ਛਾਪ ਛੱਡੀ ਹੈ। ਕਲੱਬ ਪ੍ਰਧਾਨ ਅਸੋਕ ਕੁਮਾਰ ਗੋਚਾ ਜੀ ਤੇ ਸਕੱਤਰ ਬਲਜੀਤ ਕੜਵਲ ਨੇ ਕਿਹਾ ਕਿ ਕਲੱਬ ਦੀ ਬਿਹਤਰੀ ਲਈ ਆਉਣ ਵਾਲੇ ਦਿਨਾ ਵਿੱਚ ਹੋਰ ਵੀ ਬਹੁਤ ਉਪਰਾਲੇ ਕੀਤੇ ਜਾਣਗੇ ।