ਬੁੱਢਲਾਡਾ (ਸਾਰਾ ਯਹਾਂ/ਅਮਨ ਮੇਹਤਾ) : ਸਥਾਨਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਿਛਲੇ ਦਿਨੀਂ ਸ਼੍ਰੀ ਅੰਮ੍ਰਿਤਸਰ ਸਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਇੱਕ ਯਾਤਰਾ ਲਿਜਾਈ ਗਈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਮਿਸਤਰੀ ਮਿੱਠੂ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਇਸ ਦੋ ਦਿਨਾ ਯਾਤਰਾ ਦੌਰਾਨ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ ਸ੍ਰੀ ਤਰਨਤਾਰਨ ਸਾਹਿਬ,ਬੀੜ ਬਾਬਾ ਬੁੱਢਾ ਜੀ,ਸੰਨ ਸਾਹਿਬ, ਛਿਹਰਟਾ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ,ਹੱਟ ਸਾਹਿਬ, ਮੈਹਦੇਆਣਾ ਸਾਹਿਬ ਆਦਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ। ਇਸ ਵਾਰ ਵੀ ਯਾਤਰਾ ਵਿੱਚ 60 ਸ਼ਰਧਾਲੂਆਂ ਨੇ ਇਸ ਯਾਤਰਾ ਦਾ ਅਨੰਦ ਮਾਣਿਆਂ। ਸੰਗਤਾਂ ਦਾ ਯਾਤਰਾ ਦੌਰਾਨ ਬਹੁਤ ਵਧੀਆ ਸਹਿਯੋਗ ਰਿਹਾ। ਸੰਸਥਾ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਵਿੱਚ ਦੋ ਮਹੀਨੇ ਪਹਿਲਾਂ ਹੀ ਕਮਰੇ ਬੁੱਕ ਕਰਵਾਏ ਜਾਂਦੇ ਹਨ। ਇਸ ਵਾਰ ਯਾਤਰਾ ਵਿੱਚ ਉਪਰੋਕਤ ਤੋਂ ਇਲਾਵਾ ਦਰਬਾਰਾ ਸਿੰਘ ਦਾਰਾ, ਸੂਬੇਦਾਰ ਹਰਬੰਸ ਸਿੰਘ, ਮਾਸਟਰ ਰਜਿੰਦਰ ਸਿੰਘ, ਮਿਸਤਰੀ ਗੁਰਬਖਸ਼ ਸਿੰਘ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਤਰਸੇਮ ਸਿੰਘ ਸਰਾਂ, ਡਾਕਟਰ ਮੇਘ ਰਾਜ, ਕੁਲਦੀਪ ਸਿੰਘ, ਸੁਖਚੈਨ ਸਿੰਘ,ਜੰਗੀਰ ਸਿੰਘ,ਜੀਤ ਸਿੰਘ , ਮਹਿੰਦਰਪਾਲ ਸਿੰਘ, ਜਸ਼ਨ,ਕਮਲ, ਮਨਦੀਪ ਲੱਕੀ ਸਟੂਡੀਓ ਸਮੇਤ ਪਿੰਡ ਰੱਲੀ ਅਤੇ ਜਲਵੇੜਾ ਦੀਆਂ ਸੰਗਤਾਂ ਵੀ ਸ਼ਾਮਲ ਸਨ।