ਬੋਹਾ 20 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ). ਬੀਤੀ ਰਾਤ ਬੋਹਾ ਬੁਢਲਾਡਾ ਸੜਕ ਤੇ ਪਿੰਡ ਕਲੀਪੁਰ ਕੋਲ ਇਕ ਸੜਕ ਹਾਦਸੇ ਵਿਚ ਬੋਹਾ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ।ਪਾ੍ਪਤ ਜਾਣਕਾਰੀ ਨੌਜਵਾਨ ਪਿ੍ੰਸ ਕੁਮਾਰ ਪੁੱਤਰ ਅਰੁਣ ਕੁਮਾਰ ਤੇ ਦਲਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਲੰਘੀ ਰਾਤ ਮੋਟਰ ਸਾਈਕਲ ‘ਤੇ ਬੁਢਲਾਡਾ ਤੋ ਬੋਹਾ ਵੱਲ ਆ ਰਹੇ ਸਨ ਤਾਂ ਪਿਛੋ ਆ ਰਹੇ ਕਿਸੇ ਅਣਪਛਾਤੇ ਤੇਜ ਰਫਤਾਰ ਵਾਹਣ ਨੇ ਉਨ੍ਹਾਂ ਨੂੰ ਪਿੱਛਲੇ ਪਾਸਿਓਂ ਟੱਕਰ ਮਾਰ ਦਿੱਤੀ ।ਸੜਕ ਤੇ ਸਿਰ ਵੱਜਣ ਕਾਰਨ ਪਿ੍ੰਸ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਦਲਜੀਤ ਸਿੰਘ ਨੂੰ ਰਤੀਆਂ ਮੰਡੀ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਹ ਹਸਪਤਾਲ ਵਿਚ ਦਮ ਤੋੜ ਗਿਆ । ਦੋਵੇਂ ਬਚਪਨ ਦੇ ਦੋਸਤ ਸਨ । ਜਿਉਂ ਹੀ ਇਹ ਖਬਰ ਬੋਹਾ ਪਹੁੰਚੀ ਤਾਂ ਸਾਰੇ ਸ਼ਹਿਰ ਵਿਚ ਸੋਗ ਦੀ ਲਹਿਰ ਛਾ ਗਈ ।