*ਸੇਵਕ ਸੰਘ ਨੇ ਆਪਣਾ 100ਵਾ ਸਥਾਪਨਾ ਦਿਵਸ ਮਨਾਇਆ*

0
105

ਬੁਢਲਾਡਾ 6 ਅਕਤਬੂਰ  (ਸਾਰਾ ਯਹਾਂ/ਅਮਨ ਮੇਹਤਾ)

ਸ਼ਹਿਰ ਦੀ ਸ੍ਰੀ ਪੰਚਾਇਤੀ ਗਊਸ਼ਾਲਾ ਧਰਮਸ਼ਾਲਾ ਵਿੱਚ ਹੋਈ । ਇਸ ਸਮਾਰੋਹ ਵਿੱਚ ਸ਼ਸਤਰ ਪੂਜਨ ਦਾ ਪ੍ਰੋਗਰਾਮ ਰਿਹਾ ।ਸ਼ਸਤਰ ਪੂਜਨ ਸ਼੍ਰੀਮਾਨ ਨਰਿੰਦਰ ਜੀ ਪ੍ਰਾਂਤ ਪ੍ਰਚਾਰਕ ਅਤੇ ਮਾਨਸਾ ਜ਼ਿਲ੍ਹਾ ਦੇ ਜਿਲ੍ਾ ਸੰਘ ਚਾਲਕ  ਐਡਵੋਕੇਟ ਜਤਿੰਦਰ ਕੁਮਾਰ ਗੋਇਲ ਦੁਆਰਾ ਕੀਤਾ  ਗਿਆ ।ਇਸ ਸਮਾਰੋਹ ਦੇ ਮੁੱਖ ਬੁਲਾਰੇਮ ਸ੍ਰੀ ਨਰਿੰਦਰ  ਜੀ ਕਿਹਾ ਕਿ ਭਾਰਤ ਦਾ ਸਮੁੱਚਾ ਵਿਕਾਸ ਸਿਰਫ ਸਵੈ- ਜਾਗਰੂਕਤਾ, ਵਾਤਾਵਰਣ ਸੁਰੱਖਿਆ, ਨਾਗਰਿਕ ਫਰਜ, ਸਦਭਾਵਨਾ ਅਤੇ ਇੱਕ ਆਦਰਸ਼ ਪ੍ਰਣਾਲੀ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਵਿਕਾਸ ਤੇ ਤਰੱਕੀ ਲਈ ਇਸਦੇ ਨਾਗਰਿਕਤਾ ਵਿੱਚ ਮਜ਼ਬੂਤ ਚਰਿੱਤਰ ਅਤੇ ਦੇਸ਼ ਭਗਤੀ ਦੇ ਗੁਣ ਹੋਣੇ ਚਾਹੀਦੇ ਹਨ। ਚਰਿੱਤਰ ਤੋਂ ਬਿਨਾਂ ਸਿੱਖਿਆ ਤੇ ਗਿਆਨ ਕਈ ਵਾਰ ਘਾਤਕ ਸਾਬਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਦੁਨੀਆਂ ਦਾ ਹਰ ਧਰਮ ਸਤਿਕਾਰਯੋਗ ਹੈ। ਕਿਸੇ ਵੀ ਧਰਮ ਦੀ ਆਧਾਰ ਤੇ ਦੂਜਾ ਤੇ ਜ਼ੁਲਮ ਕਰਨਾ ਜਾਂ ਕਿਸੇ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਦਾ ਅਧਿਕਾਰ ਨਹੀਂ ਹੈ। ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਸਮਾਰੋਹ ਵਿੱਚ ਬੁਡਲਾਡਾ ਸ਼ਹਿਰ ਦੀਆਂ ਸਾਰੀਆਂ  ਸਮਾਜਿਕ,  ਧਾਰਮਿਕ ਅਤੇ ਵਪਾਰੀਕ ਸੰਸਥਾਵਾਂ ਦ ਦੇ ਨੁਮਾਇੰਦੇ ਵੀ ਹਾਜ਼ਰ ਰਹੀ ਵਿਸ਼ੇਸ਼ ਤੌਰ ਤੇ ਮਾਤਾਵਾਂ ਭੈਣਾਂ  ਵੀ ਹਾਜ਼ਰੀਆਂ  ਰਹੀਆਂ ।ਇਸ ਮੌਕੇ ਸਤੀਸ਼ ਕੁਮਾਰ , ਕ੍ਰਿਸ਼ਨ ਕੁਮਾਰ ਠੇਕੇਦਾਰ, ਰਾਜਕੁਮਾਰ  ਰਾਜਕੁਮਾਰ ਪਾਂਡੇ , ਮਾਸਟਰ ਕੁਲਜੀਤ ਪਾਠਕ  ਪ੍ਰਦੀਪ ਕੁਮਾਰ ਤਾਇਲ  ਪ੍ਰਦੀਪ ਕੁਮਾਰ ਟਾਈਪਿਸਟ, ਦੇਸ ਰਾਜ,ਪੁਨੀਤ ਕੁਮਾਰ , ਐਡਵੋਕੇਟ ਮੁਕੇਸ਼ ਕੁਮਾਰ , ਐਡਵੋਕੇਟ ਜੈਨੀ ਕਾਠ,ਮਾਸਟਰ ਅਮਰਿੰਦਰ ਸਿੰਘ ਕਾਕਾ, ਅਮਨਦੀਪ ਗੈਸ ਏਜੰਸੀ, ਸੂਬੇਦਾਰ ਭੋਲਾ ਸਿੰਘ ਜੀ, ਜਨਕ ਰਾਜ ਭੀਮੜੇ ਵਾਲੇ, ਕੁਸ਼ ਸ਼ਰਮਾ, ਪੰਡਿਤ  ਰਾਮਦੇਵ, ਪੰਡਿਤ ਪ੍ਰਮੋਦ ਸਾਸਤਰੀ, ਵਿਨੋਦ ਗਰਗ, ਸੁਖਦਰਸ਼ਨ ਸ਼ਰਮਾ, ਪਟਵਾਰੀ ਸੁਖਵਿੰਦਰ ਸਿੰਘ, ਮਸਟਰ ਕੁਲਵੰਤ ਸਿੰਘ  ਮਾਤਾ ਗੁਜਰੀ ਭਲਾਈ ਕੇਂਦਰ, ਪ੍ਰੇਮ ਗਰਗ ਕੌਂਸਲਰ ਆਦਿ ਸ਼ਾਮਿਲ ਸਨ।

NO COMMENTS