???????
ਬਰਨਾਲਾ, 2 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਦੀਆਂ ਭਾਸ਼ਾਵਾਂ ਤੋਂ ਇਲਾਵਾ ਕਿਸੇ ਇੱਕ ਹੋਰ ਭਾਰਤੀ ਭਾਸ਼ਾ ਦੀ ਮੁੱਢਲੀ ਜਾਣਕਾਰੀ ਦੇਣ ਲਈ ਸੱਤ ਰੋਜ਼ਾ ਭਾਰਤੀ ਭਾਸ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਸਮਰ ਕੈਂਪ ਦੇ ਸਕੂਲ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਕੇ ਤੇਲਗੂ ਭਾਸ਼ਾ ਨਾਲ ਮੁੱਢਲੀ ਜਾਣ–ਪਹਿਚਾਣ ਕਰਵਾਉਣ ਲਈ 7 ਦਿਨਾਂ ਦੌਰਾਨ ਵੱਖ–ਵੱਖ ਕਿਰਿਆਵਾਂ ਕਰਵਾਈਆਂ ਗਈਆਂ। ਇਹਨਾਂ ਕਿਰਿਆਵਾਂ ਵਿੱਚ ਵਰਣਮਾਲਾ, ਗਿਣਤੀ, ਹਸਤਾਖਰ, ਕਲਾ, ਸੰਗੀਤ, ਚਿੱਤਰਕਾਰੀ, ਮਸਾਲਿਆਂ, ਫਲਾਂ ਤੇ ਸਬਜ਼ੀਆਂ ਦੇ ਤੇਲਗੂ ਭਾਸ਼ਾ ਵਿੱਚ ਨਾਮ, ਆਮ ਗੱਲਬਾਤ ਕਰਨ, ਚਾਰਟ ਬਣਾਉਣ, ਕੁਇਜ਼ ਮੁਕਾਬਲੇ ਅਤੇ ਹੋਰ ਕਿਰਿਆਵਾਂ ਸ਼ਾਮਲ ਸਨ। ਸਕੂਲ ਮੁਖੀ ਗੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਹੋਰ ਭਾਸ਼ਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੁਖੀ ਗੁਰਜੀਤ ਕੌਰ, ਪਰਗਟ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਚਿਰਜੋਤ ਸਿੰਘ ਅਤੇ ਹਰਜੀਤ ਸਿੰਘ ਜੋਗਾ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।