ਮਾਨਸਾ(ਸਾਰਾ ਯਹਾ) : ਅੱਜਕੱਲ੍ਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀ ਕਾਫੀ ਚਰਚਾ ਹੈ। ਉਨ੍ਹਾਂ ਦੇ ਗਾਣਿਆਂ ਖਿਲਾਫ ਲੋਕਾਂ ਨੂੰ ਕਾਫੀ ਸ਼ਿਕਾਇਤ ਵੀ ਹੈ। ਇਸ ਮਾਮਲੇ ‘ਚ ਸਿੱਧੂ ਤੇ ਉਨ੍ਹਾਂ ਦੀ ਮਾਤਾ ਖਿਲਾਫ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਲਈ ਡਟੇ ਪੰਡਿਤ ਧਨੇਸ਼ਵਰ ਰਾਓ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ‘ਚ ਕਿਹਾ ਗਿਆ ਸੀ ਕਿ ਸਿੱਧੂ ਭੜਕਾਊ ਤੇ ਲੱਚਰ ਗਾਇਕੀ ਦਾ ਪ੍ਰਚਾਰ ਕਰ ਰਿਹਾ ਹੈ।
ਇਸ ਮਾਮਲੇ ‘ਚ ਅੱਜ ਬੀਡੀਓਪੀ ਦਫ਼ਤਰ ‘ਚ ਸਿੱਧੂ ਦੀ ਮਾਤਾ ਚਰਨ ਕੌਰ ਤੇ ਪੰਡਿਤ ਰਾਓ ਨੂੰ ਬੁਲਾਇਆ ਗਿਆ ਸੀ। ਸਿੱਧੂ ਦੀ ਮਾਤਾ ਚਰਨ ਕੌਰ ਹੁਣ ਪਿੰਡ ਦੀ ਸਰਪੰਚ ਵੀ ਹੈ। ਉਨ੍ਹਾਂ ਨੇ ਬੀਡੀਓਪੀ ਦਫ਼ਤਰ ‘ਚ ਲਿਖਤੀ ਤੌਰ ‘ਤੇ ਆਪਣਾ ਬਿਆਨ ਦਰਜ ਕਰਵਾਇਆ ਹੈ।
ਉਨ੍ਹਾਂ ਦਾ ਬਿਆਨ ਤੁਸੀਂ ਹੇਠ ਦੇਖ ਸਕਦੇ ਹੋ।
ਆਪਣੇ ਬਿਆਨ ‘ਚ ਚਰਨ ਕੌਰ ਨੇ ਸਾਫ਼ ਕਿਹਾ ਹੈ ਕਿ ਜਿਸ ਗਾਣੇ ‘ਤੇ ਪੰਡਿਤ ਰਾਓ ਨੂੰ ਇਤਰਾਜ਼ ਹੈ, ਉਹ ਸਿੱਧੂ ਨੇ ਉਨ੍ਹਾਂ ਦੇ ਸਰਪੰਚ ਬਣਨ ਤੋਂ ਕਰੀਬ ਦੋ ਸਾਲ ਪਹਿਲਾਂ ਗਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਹੁਣ ਭੜਕਾਊ ਤੇ ਲੱਚਰ ਗਾਣੇ ਨਹੀਂ ਗਾਏਗਾ। ਇਸ ਤੋਂ ਪਹਿਲਾਂ ਵੀ ਪੰਜ ਗਾਇਕ ਲਿਖਤੀ ਬਿਆਨ ਦੇ ਚੁੱਕੇ ਹਨ ਕਿ ਉਹ ਲੱਚਰ ਗਾਇਕੀ ਛੱਡ ਚੰਗੇ ਗਾਣੇ ਹੀ ਗਾਉਣਗੇ।