ਸਿੱਧੂ ਮੁੱਸੇਵਾਲਾ ਨੂੰ ਪਈਆਂ ਭਾਜੜਾਂ, ਗਾਣੇ ‘ਚ ਮਾਈ ਭਾਗੋ ਦਾ ਨਾਂ ਲੈਣਾ ਪਿਆ ਮਹਿੰਗਾ

0
120

ਮਾਨਸਾ, 20 ਸਤੰਬਰ(ਸਾਰਾ ਯਹਾ,(ਬਲਜੀਤ ਸ਼ਰਮਾ) – ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ  ‘ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ‘ ‘ਚ ਮਾਈ ਭਾਗੋ ਦੇ ਨਾਂਅ ਦੀ ਦੁਰਵਰਤੋ ਕਰਨ ਦੇ ਵਿਰੋਧ ‘ਚ ਗਾਇਕ ਮੂਸੇਵਾਲਾ ਦੇ ਘਰ ਪਿੰਡ ਮੂਸਾ ਅੱਗੇ ਵਿਸ਼ਾਲ ਰੋਸ ਪ੍ਰਦਸ਼ਰਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਚੈਨ ਸਿੰਘ ਅਤਲਾ ਅਤੇ ਗਿਆਨੀ ਹਰਜਿੰਦਰ ਸਿੰਘ ਵੱਲੋਂ ਉਸ ਵਿਰੁੱਧ ਪੁਲਸ ਚੌਂਕੀ ਰਮਦਿੱਤੇ ਵਾਲੇ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਗੀਤ ‘ਚ  ਸਿੱਖ ਜਰਨੈਲ ਬੀਬੀ ਮਾਤਾ ਭਾਗੋ ਦੇ ਨਾਂਅ ਦੀ ਦੁਰਵਰਤੋਂ ਕਰਕੇ ਸਿੱਖੀ ਭਾਵਨਾ ਪਹੁੰਚਾਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਅਤਲਾ, ਜੋਗਿੰਦਰ ਸਿੰਘ ਬੋਹਾ, ਮੱਖਣ ਸਿੰਘ ਅਤਲਾ, ਹਰਵਿੰਦਰ ਸਿੰਘ ਢੈਪਈ, ਗਿਆਨੀ ਹਰਜਿੰਦਰ ਸਿੰਘ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾ ਆਦਿ ਨੇ ਦੱਸਿਆ ਕਿ ਇਸ ਗੀਤ ‘ਚ ਸਿੱਧੂ ਮੂਸੇਵਾਲੇ ਨੇ ਸਿੱਖ ਜਰਨੈਲ ਬੀਬੀ ਮਾਤਾ ਭਾਗੋ ਦੇ ਨਾਮ ਦੀ ਦੁਰਵਰਤੋਂ ਕਰਨ, ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਅਜਿਹੀ ਹਰਕਤ ਕੀਤੇ ਜਾਣ ਨਾਲ ਸਿੱਖ ਧਰਮ ਨੂੰ ਡੂੰਘੀ ਸੱਟ ਲੱਗੀ ਹੈ। ਇਸ ਗੀਤ ਉਪਰ ਤੁਰੰਤ ਰੋਕ ਲਗਾਈ ਜਾਵੇ ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ ਅਤੇ ਸਿੱਧੂ ਮੁਸੇਵਾਲਾ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਸੰਪਰਕ ਕਰਨ ਤੇ ਕਿਹਾ ਕਿ ਹਾਲੇ ਇਸ ਮਾਮਲਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

NO COMMENTS