*ਸਿਹਤ ਬੀਮੇ ਅਤੇ ਜੀਵਨ ਬੀਮਾ ਤੇ ਜੀਐਸਟੀ 0% ਕਰਨਾ ਸਲਾਘਾਯੋਗ ਕਦਮ- ਗੋਇਲ..!22 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਂਆਂ GST ਦਰਾਂ*

0
124

ਬੁਢਲਾਡਾ 5 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ) : ਇੰਸ਼ੋਰੈਂਸ ਐਡਵਾਈਜਰ ਰਜਿੰਦਰ ਗੋਇਲ ਨੇ ਕੇਂਦਰ ਸਰਕਾਰ ਦੁਆਰਾ ਸਿਹਤ ਬੀਮਾ ਤੇ ਜੀਵਨ ਬੀਮਾ  ਉੱਪਰ ਜੀਐਸਟੀ ਖਤਮ ਕਿੱਥੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਆਮ ਜਨਤਾ ਲਈ ਬੀਮਾ ਲੈਣ ਵਿੱਚ ਬਹੁਤ ਉਤਸਾਹਿਤ (ਸਹਾਇਕ) ਹੋਵੇਗਾ ਅਤੇ ਬੀਮਾ ਉਦਯੋਗ  ਨੂੰ ਨਵੀ ਦਿਸ਼ਾ ਮਿਲੇਗੀ।

ਹੁਣ ਤੱਕ ਸਿਹਤ ਵੀਮੇ ਉੱਪਰ 18% ਜੀਐਸਟੀ ਅਤੇ ਜੀਵਨ ਬੀਮੇ ਤੇ ਪਹਿਲੇ ਸਾਲ 4.5 %  ਅਤੇ ਬਾਕੀ ਦੂਜੇ ਸਾਲ ਤੋ 2 .25%  gst ਲੱਗਦਾ ਸੀ। ਇਹ ਆਮ ਲੋਕਾਂ ਲਈ ਅਨੁਚਿਤ ਟੈਕਸ ਨੀਤੀ ਸੀ ਜਾ ਇਹ  ਕਹਿ ਲਓ ਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ।

ਗੋਇਲ ਨੇ ਅੱਗੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋ ਬੀਮਾ ਕੰਪਨੀਆਂ ਦੁਆਰਾ gst ਘੱਟ ਕਰਨ ਲਈ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾ ਰਹੀ ਸੀ

ਗੋਇਲ

 ਬੀਮਾ ਕੰਪਨੀਆਂ ਤੋਂ ਇਲਾਵਾ ਕਈ ਸੰਸਦ ਮੈਂਬਰਾਂ ਨੇ ਵੀ ਆਵਾਜ਼ ਉਠਾਈ ਸੀ।

ਗੋਇਲ ਨੇ ਅੱਗੇ ਦੱਸਿਆ ਕਿ ਸਰਕਾਰ ਦੇ ਇਸ ਕਦਮ  ਨਾਲ ਕਰੋੜਾਂ ਬੀਮਾ ਧਾਰਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਖਾਸ ਕਰਕੇ ਸਿਹਤ ਬੀਮਾ ਲੋਕਾਂ ਦੀ ਪਹੁੰਚ ਵਿੱਚ ਆ ਜਾਵੇਗਾ।

ਨਾਲ ਹੀ ਉਹਨਾਂ ਨੇ ਦੱਸਿਆ ਕਿ ਜੋ ਜੀਐਸਟੀ 18% ਤੋਂ ਘਟਾ ਕੇ 0% ਕੀਤਾ ਹੈ ਇਹ ਸਿਰਫ ਇੰਡਵਿਜਲ ਪੋਲਸੀਆਂ ਲਈ ਹੈ। ਕਾਰਪੋਰੇਟ ਸੈਕਟਰ ਵੱਲੋਂ ਲਈ ਜਾਣ ਵਾਲੀਆਂ ਗਰੁੱਪ ਪੋਲਸੀਆਂ ਤੇ 18% ਹੀ gst ਰਹੇਗਾ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ 22 ਸਤੰਬਰ  ਤੋਂ ਲਾਗੂ ਹੋ ਰਹੇ ਨਵੇਂ ਜੀਐਸਟੀ ਦਰਾਂ ਤੋਂ ਪਹਿਲਾਂ ਦੇ ਰਿਨਿਊਬਲ ਪੁਰਾਣੀ ਜੀਐਸਟੀ ਰੇਟ ਮੁਤਾਬਕ ਹੀ ਭਰੇ ਜਾਣਗੇ।

 ਇਸ ਫੈਸਲੇ ਨਾਲ ਦਾ ਪੂਰੇ ਬੀਮਾ ਖੇਤਰ ਵਿੱਚ ਉਤਸਾਹ ਤੇ ਖੁਸ਼ੀ ਦਾ ਮਾਹੌਲ ਹੈ ਉਹਨਾਂ ਨੇ  ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਦਾ ਧੰਨਵਾਦ ਕੀਤਾ।

NO COMMENTS