*ਸ਼੍ਰੀ ਹਰ-ਹਰ ਮਹਾਦੇਵ ਸੇਵਾ ਮੰਡਲ (ਰਜਿ. 24) ਮਾਨਸਾ ਵੱਲੋਂ 25ਵਾਂ ਵਿਸ਼ਾਲ ਭੰਡਾਰੇ ਦੀ ਰਵਾਨਗੀ ਪੂਰੀ ਧਾਰਮਿਕ ਰੀਤਾਂ ਨਾਲ ਕੀਤੀ*

0
197

ਮਾਨਸਾ, 16 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜੈ ਬਾਬਾ ਅਮਰਨਾਥ ਬਰਫਾਨੀ ਭੁੱਖੇ ਕੋ ਭੋਜਨ ਪਿਆਸਾ ਕੋ ਪਾਣੀ/ ਸ਼੍ਰੀ ਹਰ-ਹਰ ਮਹਾਦੇਵ ਸੇਵਾ ਮੰਡਲ (ਰਜਿ. 24) ਮਾਨਸਾ ਵੱਲੋਂ 25ਵਾਂ ਵਿਸ਼ਾਲ ਭੰਡਾਰੇ ਦੀ ਮੁੱਖ ਦਫ਼ਤਰ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਿਵ ਮੰਦਰ ਮਾਨਸਾ ਪੰਜਾਬ ਦੇ ਨੇਡ਼ੇ ਮਾਨਸਾ ਦੀ ਰਵਾਨਗੀ ਪੂਰੀ ਧਾਰਮਿਕ ਰੀਤਾਂ ਨਾਲ ਕੀਤੀ ਗਈ ਹੈ। ਭੰਡਾਰੇ ਨੂੰ ਸ਼੍ਰੀ ਕੌਸ਼ਲ ਕੁਮਾਰ ਸ਼ਿਕਾਲੀ, ਮੋਨੂੰ ਗਾਜ਼ੀਆਬਾਦ, ਰਿੰਕੂ ਚੌਧਰੀ ਦੀ ਅਗਵਾਈ ਵਿੱਚ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਜਿਸ ਵਿੱਚ ਸ਼੍ਰੀ ਅਰੁਣ ਤਿਆਗੀ ਜੀ ਗਾਜ਼ੀਆਬਾਦ, ਸ਼੍ਰੀ ਸੁਰੇਂਦਰ ਸ਼ਿੰਦਾ ਜੀ ਦਿੱਲੀ, ਸ਼੍ਰੀ ਰਾਜੇਸ਼ ਜੀ ਜੀਂਦ, ਸ਼੍ਰੀ ਅੰਕੇਸ਼ ਕੁਮਾਰ ਜੀ ਚੰਡੀਗਡ਼੍ਹ ਨੇ ਝੰਡੀ ਦਿਖਾ ਕੇ ਉਦਘਾਟਨ ਕੀਤਾ।

ਮੰਡਲ ਦੇ ਪ੍ਰਧਾਨ ਅਰੁਣ ਕੁਮਾਰ ਬਿੱਟੂ ਅਤੇ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਅੱਜ ਸੰਸਥਾ ਵੱਲੋਂ 3 ਜੁਲਾਈ ਤੋਂ 9 ਅਗਸਤ ਤੱਕ ਸ਼੍ਰੀ ਅਮਰਨਾਥ ਜੀ ਦੀ ਗੁਫਾ ਨੇਡ਼ੇ 25ਵਾਂ ਵਿਸ਼ਾਲ ਭੰਡਾਰਾ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇਸ ਜੱਥੇ ਵਿੱਚ 80 ਸੇਵਦਾਰ ਅਤੇ ਯਾਤਰੀਆਂ ਦੇ ਲਈ ਭੋਜਨ, ਰਹਿਣ ਅਤੇ ਡਾਕਟਰੀ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ। ਸੋ ਇਸ ਭੰਡਾਰੇ ਲਈ ਭੋਜਨ, ਰਾਸ਼ਨ ਅਤੇ ਡਾਕਟਰੀ ਸਹੂਲਤਾਂ ਦੇ ਸਮਾਨ ਅਤੇ ਰਾਸ਼ਣ ਦੇ 6 ਟਰੱਕਾਂ ਵਿੱਚ ਭਰ ਕੇ ਰਵਾਨਾ ਕੀਤਾ ਗਿਆ ਹੈ। ਪਵਿੱਤਰ ਗੁਫਾ ਭੰਡਾਰਾ ਲਈ ਰਵਾਨਾ ਕਰਨ ਤੋਂ ਪਹਿਲਾਂ ਮੰਡਲ ਦੇ ਸਾਰੇ ਪਰਿਵਾਰਾਂ ਨੇ ਹਵਨ ਯੱਗ ਕੀਤਾ ਅਤੇ ਪੂਜਾ ਸ਼ਿਵ ਮੰਦਰ ਦੇ ਪੁਜਾਰੀ ਨਵਰਾਜ ਪੰਡਿਤ ਨੇ ਰਸਮਾਂ ਨਿਭਾਈਆਂ। ਇਸ ਮੌਕੇ ਮੰਡਲ ਦੇ ਮੈਂਬਰ ਗਿਆਨ ਚੰਦ, ਵਿਵੇਕ ਕੁਮਾਰ, ਰਿਸ਼ੂ ਭੰਮਾ, ਅਭਿ ਭੰਮਾ, ਕੇਵਲ ਕ੍ਰਿਸ਼ਨ, ਅਜੈ, ਅਨਿਲ ਕੁਮਾਰ, ਦੇਸ਼ਬੰਧੂ ਗਾਜ਼ੀਆਬਾਦ, ਰਾਣਾ ਜੈਪ੍ਰਕਾਸ਼ ਗਾਜ਼ੀਆਬਾਦ, ਅਨੁਜ ਸਿੰਘਲ ਗਾਜ਼ੀਆਬਾਦ, ਰਵਿੰਦਰਨਾਥ ਰਤੀਆ, ਫਕੀਰ ਚੰਦ, ਰਾਕੇਸ਼ ਸਕੱਤਰ ਰਤਨ, ਲਵਲੀ, ਇੰਦਾ, ਪਿੰਟੂ, ਕਪਿਲ, ਮੇਹੁਲ, ਬਿੰਨੀ, ਅਰੁਣ, ਪੱਪੀ, ਪ੍ਰਦੀਪ ਕੁਮਾਰ ਪ੍ਰੋਫੈਸਰ, ਬੰਟੀ, ਸਾਹਿਲ ਅਤੇ ਗੁਲਾਬ ਹਲਵਾਈ ਮੌਜੂਦ ਸਨ।

NO COMMENTS