10 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੁਪਰਡੈਂਟ ਗ੍ਰੇਡ-1 ਸ਼੍ਰੀ ਜਗਸੀਰ ਸਿੰਘ ਦੀ ਬਦਲੀ ਬਠਿੰਡਾ ਤੋਂ ਮਾਨਸਾ ਹੋਣ ਕਾਰਨ ਡੀ.ਸੀ. ਦਫ਼ਤਰ ਮਾਨਸਾ ਵਿਖੇ ਜੁਆਇੰਨ ਕਰਨ ਮੌਕੇ ਪ੍ਰਧਾਨ ਡਿਪਟੀ ਕਮਿਸ਼ਨਰ ਦਫਤਰ ਦਰਜਾ-3 ਕਰਮਚਾਰੀ ਯੁਨੀਅਨ ਮਾਨਸਾ ਸ਼੍ਰੀ ਹਰਪ੍ਰੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਦਫਤਰ ਦੇ ਕਰਮਚਾਰੀ ਉਨ੍ਹਾਂ ਦਾ ਸਵਾਗਤ ਕਰਦੇ ਹੋਏ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਰਣਜੀਤ ਸਿੰਘ ਰਾਏ, ਪੀ.ਏ. ਟੂ ਡੀ. ਸੀ. ਸੁਖਰਾਜ ਸਿੰਘ ਅਤੇ ਸੁਪਰਡੈਂਟ ਸ਼ਕੁੰਤਲਾ ਰਾਣੀ ਵੀ ਮੌਜੂਦ ਸਨ।