*ਸ਼ਹਿਰ ਕੂੜੇ ਦੇ ਢੇਰ ਤੇ, ਲੋਕ ਸੰਘਰਸ਼ ਕਰਨ ਲਈ ਮਜਬੂਰ*

0
67

ਬੁਢਲਾਡਾ, 17ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਹਰ ਗਲੀ ਮੁਹੱਲੇ ਵਿੱਚ 5-10 ਫੁੱਟ ਤੱਕ ਗੰਦਗੀ ਦੇ ਢੇਰ ਲੋਕਾਂ ਦਾ ਮੂੰਹ ਚਿੜਾ ਰਹੇ ਹਨ। ਬਦਬੂਦਾਰ ਮਾਹੌਲ ਵਿੱਚ ਲੋਕਾਂ ਦਾ ਜਿਉਣਾ ਦੁਰਲਬ ਹੋਇਆ ਪਿਆ ਹੈ। ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਨਜਰ ਆ ਰਿਹਾ ਹੈ। ਕਿਸੇ ਵੀ ਅਧਿਕਾਰੀ ਨੇ ਕੂੜੇ ਦੇ ਲਈ ਕੋਈ ਯੋਗ ਉਪਰਾਲਾ ਕਰਨਾ ਠੀਕ ਨਹੀਂ ਸਮਝਿਆ। ਅਬਾਦੀ ਵਿੱਚਕਾਰ ਕੂੜੇ ਦੇ ਡੰਪ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤੋਂ ਬਾਅਦ ਕੂੜੇ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਕੂੜੇ ਦੇ ਢੇਰਾਂ ਤੇ ਆ ਚੁੱਕਿਆ ਹੈ। ਸ਼ਹਿਰ ਦੇ ਵੱਖ ਵੱਖ ਮੁਹੱਲਿਆ ਵਿੱਚ ਕੀਤੇ ਸਰਵੇਖਣ ਤੋਂ ਬਾਅਦ 20-50 ਢੇਰ ਜਿਨ੍ਹਾਂ ਦੀ ਉਚਾਈ 5-10 ਫੁੱਟ ਤੱਕ ਬਣੀ ਹੋਈ ਹੈ। ਜਿੱਥੇ ਆਵਾਰਾ ਪਸ਼ੂ ਕੂੜੇ ਨੂੰ ਕੱਖਰ ਪੱਖਰ ਕਰਦੇ ਨਜਰ ਆਉਂਦੇ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸ਼ਾਸ਼ਨ ਨੂੰ ਹੱਲ ਲਈ ਦੁਹਾਈ ਤੱਕ ਪਾ ਚੁੱਕੇ ਹਨ ਪਰ ਹੱਲ ਨਿਕਲਦਾ ਨਜਰ ਨਹੀ ਆ ਰਿਹਾ। ਕੌਂਸਲਰ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੂੜੇ ਦਾ ਹੱਲ ਨਾ ਹੋਇਆ ਤਾਂ ਸ਼ਹਿਰ ਵਾਸੀ ਕਿਸੇ ਭਿਆਨਕ ਬੀਮਾਰੀ ਦੀ ਚਪੇਟ ਵਿੱਚ ਆ ਸਕਦੇ ਹਨ। ਪੁਰਾਣਾ ਨਗਰ ਕੌਂਸਲ ਦੇ ਦਫਤਰ ਨਜਦੀਕ ਆਸ਼ੂ ਸਿੰਗਲਾ, ਪ੍ਰਸ਼ੋਤਮ ਸਿੰਗਲਾ ਦਾ ਕਹਿਣਾ ਹੈ ਕਿ ਉਨਾਂ ਦੇ ਘਰ ਹਰ ਸਮੇਂ ਬਦਬੂਦਾਰ ਮਾਹੌਲ ਹੈ ਅਤੇ ਘਰ ਤੋਂ 50 ਗਜ ਦੀ ਦੂਰੀ ਤੇ ਲੱਗੇ 10 ਫੁੱਟ ਉਚੇ ਕੂੜੇ ਦੇ ਢੇਰ ਕਾਰਨ ਮੱਖੀ ਮੱਛਰਾਂ ਨੇ ਪ੍ਰੇਸ਼ਾਨ ਕਰ ਰੱਖਿਆ ਹੈ। ਉਨਾ ਕਿਹਾ ਕਿ ਪ੍ਰਸ਼ਾਸ਼ਨ ਸਾਨੂੰ ਤਿੱਖੇ ਸੰਘਰਸ਼ ਲਈ ਮਜਬੂਰ ਨਾ ਕਰੇ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ ਚਹਿਲ ਦਾ ਕਹਿਣਾ ਹੈ ਕਿ ਸਰਕਾਰ ਦਾ ਸ਼ਹਿਰ ਗੰਭੀਰ ਨਹੀ ਹੈ, ਕਿਸੇ ਵੱਡੇ ਸੰਘਰਸ਼ ਜਾਂ ਹਾਦਸੇ ਦੀ ਉਡੀਕ ਕਰ ਰਹੀ ਹੈ। ਭਾਜਪਾ ਦੇ ਰਾਕੇਸ਼ਜੈਨ ਕਹਿਣਾ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਨਰਕ ਦੀ ਜਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਦੀ ਜਿੰਮੇਵਾਰ ਸਰਕਾਰ ਹੈ 

NO COMMENTS