ਮਾਨਸਾ, 23 ਅਗਸਤ ((ਸਾਰਾ ਯਹਾ,(ਬਲਜੀਤ ਸ਼ਰਮਾ) : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਪੈਨਸ਼ਨ ਅਦਾਲਤ ਲਗਾਈ ਗਈ, ਜਿਸ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਵੱਲੋਂ ਕੀਤੀ ਗਈ। ਇਸ ਲੋਕ ਅਦਾਲਤ ਵਿੱਚ ਏ.ਜੀ. ਪੰਜਾਬ ਚੰਡੀਗੜ੍ਹ ਦੇ ਨੁਮਾਇੰਦਿਆਂ ਅਤੇ ਬੈਂਕਾਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਲਗਾਈ ਗਈ ਇਸ ਪੈਨਸ਼ਨ ਅਦਾਲਤ ਵਿੱਚ ਸਾਹਮਣੇ ਆਏ ਪੈਨਸ਼ਨਰਾਂ ਦੇ ਕੇਸਾਂ ‘ਤੇ ਵਿਚਾਰ ਕਰਨ ਤੋਂ ਬਾਅਦ ਸਹਾਇਕ ਕਮਿਸ਼ਨਰ ਸ਼੍ਰੀ ਨਵਦੀਪ ਕੁਮਾਰ ਨੇ ਏ.ਜੀ. ਪੰਜਾਬ ਅਤੇ ਬੈਂਕਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਇਸ ਪੈਨਸ਼ਨ ਅਦਾਲਤ ਵਿੱਚ ਆਏ ਕੇਸਾਂ ਸਬੰਧੀ ਰਿਪੋਰਟ ਸਰਕਾਰ ਵੱਲੋਂ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ 26 ਅਗਸਤ ਤੱਕ ਹਰ ਹਾਲਤ ਵਿੱਚ ਭੇਜੀ ਜਾਵੇ, ਤਾਂ ਜੋ 27 ਅਗਸਤ ਨੂੰ ਇਹ ਰਿਪੋਰਟ ਸਰਕਾਰ ਤੱਕ ਭੇਜੀ ਜਾ ਸਕੇ।ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜ਼ਰ ਸ਼੍ਰੀ ਕਮਲ ਗਰਗ, ਅਸਿਸਟੈਂਟ ਅਕਾਊਂਟਸ ਅਫ਼ਸਰ ਏ.ਜੀ. ਪੰਜਾਬ ਸ਼੍ਰੀ ਰਵਿੰਦਰ ਸਿੰਘ, ਸੀਨੀਅਰ ਅਕਾਊਟੈਂਟ ਏ.ਜੀ. ਪੰਜਾਬ ਸ਼੍ਰੀ ਬਲਕਾਰ ਸਿੰਘ, ਜ਼ਿਲ੍ਹਾ ਖਜਾਨਾ ਅਫ਼ਸਰ (ਵਾਧੂ ਚਾਰਜ) ਸ਼੍ਰੀ ਪਰਦੀਪ ਕੁਮਾਰ, ਸੀਨੀਅਰ ਸਹਾਇਕ ਸ਼੍ਰੀ ਗੁਰਦਰਸ਼ਨ ਸਿੰਘ, ਸ਼੍ਰੀਮਤੀ ਪ੍ਰਾਚੀ ਗੁਪਤਾ, ਸ਼੍ਰੀਮਤੀ ਪ੍ਰਤਿਭਾ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਵਰਿੰਦਰ ਕੁਮਾਰ, ਸ਼੍ਰੀ ਪ੍ਰੇਮ ਕੁਮਾਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।