ਮਾਨਸਾ, 29 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸ਼੍ਰੀਮਤੀ ਪਰਮਜੀਤ ਕੌਰ ਪਤਨੀ ਸਰਦਾਰ ਸੁਖਮਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਮਾਨਸਾ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਜਿਉਂਦੇ ਜੀ ਆਪਣਾ ਸ਼ਰੀਰ ਮੈਡੀਕਲ ਸਿੱਖਿਆ ਦੀ ਪੜ੍ਹਾਈ ਲਈ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਅਨੋਟਮੀ ਵਿਭਾਗ ਨੂੰ ਦਾਨ ਕਰਨ ਲਈ ਵਚਨਬੱਧਤਾ ਫ਼ਾਰਮ ਭਰੇ ਹੋਏ ਸਨ। ਅੱਜ ਜਦੋਂ ਉਨ੍ਹਾਂ ਆਖ਼ਰੀ ਸਾਂਹ ਲਏ ਤਾਂ ਉਨ੍ਹਾਂ ਦੀ ਪੁੱਤਰੀ ਜਗਦੀਪ ਕੌਰ ਨੇ ਮਾਤਾ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮਿ੍ਤਕ ਦੇਹ ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਕਲੱਬ ਦੀ ਸ਼ਰੀਰਦਾਨ ਪ੍ਰਚਾਰ ਮੁਹਿੰਮ ਤਹਿਤ ਧਾਰਮਿਕ ਰਸਮਾਂ ਕਰਨ ਉਪਰੰਤ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਅਨੋਟਮੀ ਵਿਭਾਗ ਲਈ ਰਵਾਨਾ ਕੀਤੀ। ਅਪੈਕਸ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਅਤੇ ਅਨਿਲ ਗਰਗ ਨੇ ਦੱਸਿਆ ਕਿ ਇਸ ਮਿ੍ਤਕ ਦੇਹ ਤੋਂ ਮੈਡੀਕਲ ਦੀ ਪੜਾਈ ਕਰ ਰਹੇ ਵਿਦਿਆਰਥੀ ਖੋਜਾਂ ਕਰਕੇ ਬੀਮਾਰੀਆਂ ਦਾ ਇਲਾਜ ਕਰ ਸਕਣਗੇ ਅਤੇ ਇੱਕ ਮਿ੍ਤਕ ਦੇਹ ਲੰਬਾਂ ਸਮਾਂ ਪੜਾਈ ਅਤੇ ਰਿਸਰਚ ਕਰਨ ਲਈ ਕੰਮ ਆਉਂਦੀ ਹੈ ਅਤੇ ਆਖਰ ਵਿੱਚ ਹੱਡੀਆਂ ਦਾ ਸਕੈਲਟਨ ਵੀ ਲੰਬਾਂ ਸਮਾਂ ਵਿਦਿਆਰਥੀਆਂ ਨੂੰ ਪੜਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ।
ਇਸ ਅੰਤਿਮ ਵਿਦਾਇਗੀ ਸਮੇਂ ਸਿਮਰਜੀਤ ਕੌਰ ਸਰਪੰਚ, ਜਗਸੀਰ ਸਿੰਘ, ਕਿਸਾਨ ਯੂਨੀਅਨ ਆਗੂ ਕਾਕਾ ਸਿੰਘ, ਸੁਖਦੇਵ ਸਿੰਘ, ਸੁਖਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪਰਵਿੰਦਰ ਸਿੰਘ ਕੋਚ ਅਤੇ ਬਲਵਿੰਦਰ ਕੌਰ ਆਸ਼ਾ ਵਰਕਰ ਨੇ ਦੱਸਿਆ ਕਿ ਮਹਾਨ ਸਰੀਰਦਾਨੀ ਨਮਿੱਤ ਅੰਤਿਮ ਅਰਦਾਸ ਮਿਤੀ 07-12-2025 ਦਿਨ ਐਤਵਾਰ ਨੂੰ ਸ਼੍ਰੀ ਗੁਰੂਦਵਾਰਾ ਸਾਹਿਬ ਭੈਣੀ ਬਾਘਾ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗੀ।
ਇਸ ਅੰਤਿਮ ਵਿਦਾਈ ਸਮੇਂ ਸਿਮਰਜੀਤ ਕੌਰ ਸਰਪੰਚ,ਜਗਸੀਰ ਸਿੰਘ, ਕਿਸਾਨ ਯੂਨੀਅਨ ਆਗੂ ਕਾਕਾ ਸਿੰਘ, ਸੁਖਦੇਵ ਸਿੰਘ, ਸੁਖਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪਰਵਿੰਦਰ ਸਿੰਘ ਕੋਚ ਅਤੇ ਬਲਵਿੰਦਰ ਕੌਰ ਆਸ਼ਾ ਵਰਕਰ ਨੇ ਦੱਸਿਆ ਕਿ ਮਹਾਨ ਸਰੀਰਦਾਨੀ ਨਮਿੱਤ ਅੰਤਿਮ ਅਰਦਾਸ ਮਿਤੀ 07-12-2025 ਦਿਨ ਐਤਵਾਰ ਨੂੰ ਸ਼੍ਰੀ ਗੁਰੂਦਵਾਰਾ ਸਾਹਿਬ ਭੈਣੀ ਬਾਘਾ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗੀ।