ਸਰਦੂਲਗੜ੍ਹ ਚ 73ਵੇੰ ਸੁਤੰਤਰਤਾ ਦਿਵਸ ਮੌਕੇ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾ ਵੰਡੀਆ

0
27

ਮਾਨਸਾ 16 ਅਗਸਤ(ਬਪਸ): ਸਬ ਡਵੀਜ਼ਨ ਸਰਦੂਲਗੜ੍ਹ ਦਾ ਸੁਤੰਤਰਤਾ ਦਿਵਸ ਬਲਰਾਜ ਸਿੰਘ ਭੂੰਦੜ ਕਾਲਿਜ਼ ਵਿਖੇ ਮਨਾਇਆ ਗਿਆ। ਇਸ ਮੋਕੇ ਤੇ ਝੰਡਾ ਲਹਿਰਾਉਣ ਦੀ ਰਸਮ

ਐਸ.ਡੀ.ਐਮ ਸਰਦੂਲਗੜ੍ਹ ਲਤੀਫ ਅਹਿਮਦ ਨੇ ਕੀਤੀ। ਇਸ ਮੋਕੇ ਸਕੂਲੀ ਬੱਚਿਆਂ,ਅੈਨ.ਸੀ.ਸੀ.ਕੈਡਿਟਾਂ ਤੇ ਪੁਲਸ ਪਾਰਟੀ ਵੱਲੋ ਮਾਰਚ ਪਾਸ ਕਰਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ 6 ਲੋੜਬੰਦਾ ਨੂੰ ਟ੍ਰਾਈ ਸਾਈਕਲ ਅਤੇ 3 ਅੋਰਤਾ ਨੂੰ ਸਿਲਾਈ ਮਸ਼ੀਨਾ ਦਿੱਤੀਆ ਗਈਆ।ਸਮਾਗਮ ਮੌਕੇ ਵੱਖ-ਵੱਖ

ਮਹਿਕਮਿਆਂ ਵੱਲੋ ਕੀਤੀ ਗਈ ਚੰਗੀ ਕਾਰਗੁਜਾਰੀ ਲਈ ਅਧਿਕਾਰੀਆਂ ਅਤੇ ਸਮਾਜਸੇਵੀ ਸੰਸ਼ਥਾ ਦੇ ਨੁਮਾਇੰਦਿਆ ਨੂੰ ਸਨਮਾਨਿਤ ਵੀ ਕੀਤਾ ਗਿਆ।

NO COMMENTS